ਸੋਨਾ ਦਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ, ਕਿਹਾ-21 ਸਾਲ ਦੀ ਉਮਰ ’ਚ ਹੋਇਆ ਸੀ ਚਾਕੂ ਨਾਲ ਹਮਲਾ

02/18/2021 12:24:05 PM

ਮੁੰਬਈ: ਗਾਇਕਾ ਸੋਨਾ ਮਹਾਪਾਤਰਾ ਆਪਣੇ ਬੇਬਾਕ ਅੰਦਾਜ਼ ਲਈ ਕਾਫ਼ੀ ਮਸ਼ਹੂਰ ਹੈ। ਸੋਨਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੋਨਾ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ। ਹਾਲ ਹੀ ’ਚ ਸੋਨਾ ਨੇ ਟਵੀਟ ਕਰਕੇ ਆਪਣੀ ਜ਼ਿੰਦਗੀ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ।

ਜੋ ਖ਼ੂਬ ਵਾਇਰਲ ਹੋ ਰਿਹਾ ਹੈ। ਸੋਨਾ ਮਹਾਪਾਤਰਾ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਮੈਂ ਬੀਟੈੱਕ ਕਰ ਰਹੀ ਸੀ ਤਾਂ ਮੈਨੂੰ ਚਾਕੂ ਮਾਰਿਆ ਗਿਆ ਸੀ। ਮੈਨੂੰ ਸਕਾਲਰਸ਼ਿਪ ਮਿਲੀ ਸੀ ਅਤੇ ਮੈਂ ਬਹੁਤ ਮਿਹਨਤ ਕਰ ਰਹੀ ਸੀ। ਇਸ ਗੱਲ ਨੂੰ ਮੈਂ ਲੁਕਾ ਲਿਆ ਕਿਉਂਕਿ ਇਸ ਨਾਲ ਮਾਮਲਾ ਵਿਗੜ ਸਕਦਾ ਸੀ, ਮੈਂ ਸਿਰਫ਼ 21 ਸਾਲ ਦੀ ਸੀ। ਮੇਰੇ ਦਿਲ ਨੂੰ ਸੁਕੂਨ ਮਿਲਿਆ ਜਦੋਂ ਲੋਕਾਂ ਨੇ ਸਪੋਰਟ ’ਚ 22 ਸਾਲ ਦੀ ਲੜਕੀ ਨੂੰ ਬੱਚਾ ਕਿਹਾ ਹੈ ਪਰ ਮੇਰਾ ਦਿਮਾਗ ਕਹਿੰਦਾ ਹੈ ਕਿ ਬਾਲਗਾਂ ਦੀ ਦੁਨੀਆ ਬਹੁਤ ਜ਼ਾਲਿਮ ਹੈ, ਇਸ ਨੂੰ ਝੱਲਣਾ ਪਵੇਗਾ। ਪ੍ਰਸ਼ੰਸਕ ਇਸ ਟਵੀਟ ਨੂੰ ਖ਼ੂਬ ਲਾਈਕ ਅਤੇ ਕੁਮੈਂਟ ਕਰ ਰਹੇ ਹਨ। 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਨਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਕਿੰਝ ਕਾਲਜ ’ਚ ਲੜਕੇ ਗਲ਼ਤ ਕੁਮੈਂਟ ਕਰਦੇ ਸਨ। ਸੋਨਾ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਟਰੋਲ ਵੀ ਹੋ ਚੁੱਕੀ ਹੈ। 

Aarti dhillon

This news is Content Editor Aarti dhillon