ਪਿਤਾ ਇਰਫਾਨ ਖ਼ਾਨ ਨੂੰ ਯਾਦ ਕਰ ਧਾਹਾਂ ਮਾਰ ਰੋਇਆ ਪੁੱਤਰ ਬਾਬਿਲ, ਰਾਜਕੁਮਾਰ ਰਾਵ ਨੇ ਸੰਭਾਲਿਆ

04/09/2021 5:03:23 PM

ਮੁੰਬਈ—ਬਾਲੀਵੁੱਡ ਦੇ ਦਿੱਗਜ ਅਭਿਨੇਤਾ ਇਰਫਾਨ ਖ਼ਾਨ ਨੇ ਪਿਛਲੇ ਸਾਲ 29 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਪ੍ਰਸ਼ੰਸਕਾਂ ਹੀ ਨਹੀਂ ਸਗੋਂ ਪੂਰੀ ਫ਼ਿਲਮ ਇੰਡਸਟਰੀ ਦੁਖੀ ਸੀ। ਅਜਿਹਾ ਕੋਈ ਮੌਕਾ ਨਹੀਂ ਹੈ, ਜਦੋਂ ਇਰਫਾਨ ਨੂੰ ਉਨ੍ਹਾਂ ਦੇ ਸ਼ਾਨਦਾਰ ਅਭਿਨੈ ਲਈ ਯਾਦ ਨਾ ਕੀਤਾ ਜਾਂਦਾ ਹੋਵੇ। ਫਿਲਮਫੇਅਰ ਐਵਾਰਡਜ਼ 'ਚ ਜਦੋਂ ਉਨ੍ਹਾਂ ਦਾ ਜ਼ਿਕਰ ਹੋਇਆ ਤਾਂ ਉੱਥੇ ਮੌਜੂਦ ਰਾਜਕੁਮਾਰ ਰਾਵ ਸਮੇਤ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਇਰਫਾਨ ਦੇ ਪੁੱਤਰ ਬਾਬਿਲ ਧਾਹਾਂ ਮਾਰ ਰੋ ਪਏ ਅਤੇ ਐਵਾਰਡ ਲੈਂਦੇ ਸਮੇਂ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇਕ ਵਾਅਦਾ ਵੀ ਕੀਤਾ।


ਕਲਰਜ਼ ਚੈਨਲ ਨੇ ਸੋਸ਼ਲ ਮੀਡੀਆ 'ਤੇ ਫਿਲਮਫੇਅਰ ਐਵਾਰਡਜ਼ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ। ਇਸ 'ਚ ਰਾਜ ਕੁਮਾਰ ਰਾਵ ਦੀ ਆਵਾਜ਼ ਸੁਣਾਈ ਦਿੰਦੀ ਹੈ, ਇਸ ਸਾਲ ਆਨੰਦ ਨੂੰ 50 ਸਾਲ ਪੂਰੇ ਹੋ ਗਏ ਹਨ। ਇਸ ਫ਼ਿਲਮ 'ਚ ਰਾਜੇਸ਼ ਖੰਨਾ ਸਾਹਿਬ ਜੋ ਆਨੰਦ ਦਾ ਕੈਰੇਕਟਰ ਪਲੇਅ ਕਰਦੇ ਹਨ, ਉਹ ਕਹਿੰਦੇ ਹਨ ਜ਼ਿੰਦਗੀ ਵੱਡੀ ਹੋਣੀ ਚਾਹੀਦੀ ਹੈ, ਲੰਬੀ ਨਹੀਂ ਅਤੇ ਇਹ ਗੱਲ ਸਾਡੇ ਦਿਮਾਗ਼ 'ਤੇ ਬਿਜਲੀ ਦੀ ਤਰ੍ਹਾਂ ਡਿੱਗੀ, ਜਦੋਂ ਇਕ ਅਜਿਹੇ ਟੈਲੇਂਟੇਡ ਐਕਟਰ ਸਾਨੂੰ ਛੱਡ ਕੇ ਚੱਲੇ ਗਏ। ਇਰਫਾਨ ਖ਼ਾਨ ਸਾਹਿਬ।' ਉਨ੍ਹਾਂ ਨੇ ਕਿਹਾ ਕਿ ‘ਅਦਾਕਾਰ ਇਰਫਾਨ ਖ਼ਾਨ ਜਦੋਂ ਪਰਦੇ ’ਤੇ ਆਉਂਦੇ ਸਨ ਸਾਨੂੰ ਸਭ ਨੂੰ ਲੱਗਦਾ ਸੀ ਇਹ ਮੈਂ ਹਾਂ। ਇਕ ਅਜਿਹਾ ਚਿਹਰਾ, ਜੋ ਆਪਣਾ ਜਿਹਾ ਲੱਗਦਾ ਸੀ। ਇਕ ਅਜਿਹੀ ਪਰਸਨੈਲਿਟੀ, ਜਿਸ ’ਚ ਪਾਵਰ ਵੀ ਸੀ ਅਤੇ ਪਿਆਰ ਵੀ।


ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਰਫਾਨ ਦਾ ਪੁੱਤਰ ਬਾਬਿਲ ਰੋ ਪੈਂਦਾ ਹੈ ਤਾਂ ਰਾਜਕੁਮਾਰ ਵੀ ਆਪਣੇ ਹੰਝੂ ਨਹੀਂ ਰੋਕ ਪਾਉਂਦੇ ਹਨ। ਉੱਥੇ ਮੌਜੂਦ ਹਰ ਸਿਤਾਰੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਅਦਾਕਾਰ ਆਯੁਸ਼ਮਾਨ ਕਹਿੰਦੇ ਹਨ, ‘ਕਲਾਕਾਰਾਂ ਦਾ ਕਦੇ ਅਤੀਤ ਨਹੀਂ ਹੁੰਦਾ, ਕਦੇ ਵਰਤਮਾਨ ਨਹੀਂ ਹੁੰਦਾ। ਜਦੋਂ ਕੋਈ ਕਲਾਕਾਰ ਜਾਂਦਾ ਹੈ ਤਾਂ ਉਸ ਦਾ ਹਮੇਸ਼ਾ ਇਸ ਤਰ੍ਹਾਂ ਨਾਲ ਸਨਮਾਨ ਨਹੀਂ ਹੁੰਦਾ, ਕਿਉਂਕਿ ਹਰ ਕੋਈ ਫਨਕਾਰ ਇਰਫਾਨ ਨਹੀਂ ਹੁੰਦਾ। ਰਾਜਕੁਮਾਰ ਇਹ ਵੀ ਕਹਿੰਦੇ ਹਨ ਕਿ 'ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਕੁਝ ਸਿੱਖਿਆ ਹੈ ਤੁਹਾਡੇ ਤੋਂ ਅਤੇ ਜ਼ਿੰਦਗੀ ਭਰ ਸਿੱਖਦਾ ਰਹਾਂਗਾ'। ਸਿਰਫ਼ ਮੈਂ ਹੀ ਨਹੀਂ ਸਗੋਂ ਆਉਣ ਵਾਲੀ ਬਹੁਤ ਸਾਰੀ ਜਨਰੇਸ਼ਨ ਤੁਹਾਡੇ ਕੰਮ ਨੂੰ ਦੇਖ ਕੇ। ਧੰਨਵਾਦ।


ਇਸ ਤੋਂ ਬਾਅਦ ਜਦੋਂ ਬਾਬਿਲ ਸਟੇਜ਼ ’ਤੇ ਆਪਣੇ ਪਿਤਾ ਦਾ ਐਵਾਰਡ ਲੈਣ ਪਹੁੰਚਦੇ ਹਾਂ ਤਾਂ ਰਾਜਕੁਮਾਰ ਰਾਓ ਉਨ੍ਹਾਂ ਨੂੰ ਗਲੇ ਲਗਾ ਕੇ ਸੰਭਾਲਦੇ ਹਨ। ਬਾਬਿਲ ਕਹਿੰਦੇ ਹਨ ਕਿ ਮੈਂ ਕੋਈ ਭਾਸ਼ਣ ਤਿਆਰ ਨਹੀਂ ਕੀਤਾ ਹੈ। ਮੈਂ ਬਹੁਤ-ਬਹੁਤ ਗ੍ਰੇਟਫੁੱਲ ਹਾਂ ਤੁਸੀਂ ਮੈਨੂੰ ਖੁੱਲ੍ਹੀਆਂ ਬਾਹਾਂ ਨਾਲ ਸਵੀਕਾਰ ਕੀਤਾ ਅਤੇ ਢੇਰ ਸਾਰਾ ਪਿਆਰ ਦਿੱਤਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਸਫ਼ਰ ਨੂੰ ਇਕੱਠੇ ਪੂਰਾ ਕਰਾਂਗੇ। ਅਸੀਂ ਸਿਨੇਮਾ ਨੂੰ ਨਵੀਂਆਂ ਉੱਚਾਈਆਂ ਤੱਕ ਲੈ ਕੇ ਜਾਵਾਂਗੇ, ਡੈਡ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਹਾਂ। 

Aarti dhillon

This news is Content Editor Aarti dhillon