ਫਰਹਾਨ ਤੇ ਬਿਗ ਬੀ ''ਚ ਪੈਦਾ ਹੋਏ ਮੱਤਭੇਦ (ਦੇਖੋ ਤਸਵੀਰਾਂ)

Thursday, Dec 31, 2015 - 01:08 PM (IST)

 ਫਰਹਾਨ ਤੇ ਬਿਗ ਬੀ ''ਚ ਪੈਦਾ ਹੋਏ ਮੱਤਭੇਦ (ਦੇਖੋ ਤਸਵੀਰਾਂ)

ਮੁੰਬਈ : ਬਾਲੀਵੁੱਡ ਅਦਾਕਾਰ-ਨਿਰਮਾਤਾ ਫਰਹਾਨ ਅਖ਼ਤਰ ਦੀ ਆਉਣ ਵਾਲੀ ਫਿਲਮ ''ਵਜ਼ੀਰ'' ਦੀ ਮੁੰਬਈ ਦੇ ਸਨੀ ਸੁਪਰ ਸਾਊਂਡ ''ਚ ਮੰਗਲਵਾਰ ਰਾਤ ਨੂੰ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਮੌਕੇ ਥਿਏਟਰ ਦੇ ਬਾਹਰ ਅਮਿਤਾਭ ਬੱਚਨ ਅਤੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਨਜ਼ਰ ਆਏ, ਜਦਕਿ ਫਿਲਮ ''ਚ ਮੁੱਖ ਭੂਮਿਕਾ ਨਿਭਾਅ ਰਹੇ ਫਰਹਾਨ ਅਖ਼ਤਰ ਇਸ ਈਵੈਂਟ ''ਚੋਂ ਗੈਰ-ਹਾਜ਼ਰ ਰਹੇ। 
ਹੁਣੇ ਜਿਹੇ ਰਿਲੀਜ਼ ਹੋਏ ਇਸ ਫਿਲਮ ਦੇ ਗੀਤ ''ਅਤਰੰਗੀ ਯਾਰੀ'' ''ਚ ਫਰਹਾਨ ਅਤੇ ਅਮਿਤਾਭ ਦੀ ਕੂਲ ਕੈਮਿਸਟਰੀ ਸਾਫ ਨਜ਼ਰ  ਆ ਰਹੀ ਹੈ ਪਰ ਖ਼ਬਰਾਂ ਅਨੁਸਾਰ ਦੋਹਾਂ ਵਿਚਾਲੇ ਕੁਝ ਸਹੀ ਨਹੀਂ ਹੈ। 
ਜਾਣਕਾਰੀ ਅਨੁਸਾਰ ਟ੍ਰੇਲਰ ਲਾਂਚ ਅਤੇ ਗੀਤ ਰਿਲੀਜ਼ ਤੋਂ ਲੈ ਕੇ ''ਵਜ਼ੀਰ'' ਦੇ ਕਿਸੇ ਵੀ ਪ੍ਰਚਾਰ ਈਵੈਂਟ ''ਚ ਬਿਗ ਬੀ ਸ਼ਾਮਲ ਨਹੀਂ ਹੋਏ। ਜ਼ਿਕਰਯੋਗ ਹੈ ਕਿ ਇਸ ਦਾ ਕਾਰਨ ਉਨ੍ਹਾਂ ਦਾ ਫਿਲਮ ''ਟੀ3ਐੱਨ'' ''ਚ ਰੁੱਝੇ ਹੋਣਾ ਦੱਸਿਆ ਜਾ ਰਿਹਾ ਹੈ ਪਰ ਅਸਲ ''ਚ ਫਿਲਮ ''ਚ ਫਰਹਾਨ ਨੂੰ ਵਧੇਰੇ ਫੁਟੇਜ਼ ਮਿਲਣ ਤੋਂ ਬਿਗ ਬੀ ਨਰਾਜ਼ ਹਨ। ਇਹ ਫਿਲਮ 8 ਜਨਵਰੀ ਨੂੰ ਰਿਲੀਜ਼ ਹੋਵੇਗੀ।


Related News