‘ਬਿੱਗ ਬੌਸ 17’ ਨੂੰ ਹੋਸਟ ਕਰਨ ਪੁੱਜੇ ਸੋਹੇਲ ਤੇ ਅਰਬਾਜ਼ ਨੇ ਆਪਣੇ ਹੀ ਵਿਆਹ ਦਾ ਉਡਾਇਆ ਮਜ਼ਾਕ, ਦੇਖੋ ਵੀਡੀਓ

10/29/2023 4:28:41 PM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦਾ ਵਿਵਾਦਿਤ ਸ਼ੋਅ ‘ਬਿੱਗ ਬੌਸ 17’ ਦਿਨੋਂ-ਦਿਨ ਦਿਲਚਸਪ ਹੁੰਦਾ ਜਾ ਰਿਹਾ ਹੈ। ਸ਼ੋਅ ਨੂੰ ਅੱਜ ਦੋ ਹਫ਼ਤੇ ਪੂਰੇ ਹੋ ਗਏ ਹਨ। ਕੁਝ ਹੀ ਦਿਨਾਂ ’ਚ ਬਿੱਗ ਬੌਸ ਦਾ ਘਰ ਅਖਾੜਾ ਬਣ ਗਿਆ ਹੈ। ਕਈ ਮੁਕਾਬਲੇਬਾਜ਼ਾਂ ਵਿਚਾਲੇ ਝਗੜੇ ਦੇਖਣ ਨੂੰ ਮਿਲੇ ਹਨ। ਅਜਿਹੇ ’ਚ ਅੱਜ ਯਾਨੀ ‘ਵੀਕੈਂਡ ਕਾ ਵਾਰ’ ਬਹੁਤ ਖ਼ਾਸ ਹੋਣ ਵਾਲਾ ਹੈ। ਅੱਜ ਸਲਮਾਨ ਖ਼ਾਨ ਦੀ ਜਗ੍ਹਾ ਉਨ੍ਹਾਂ ਦੇ ਭਰਾ ਅਰਬਾਜ਼ ਖ਼ਾਨ ਤੇ ਸੋਹੇਲ ਖ਼ਾਨ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਅਜਿਹੇ ’ਚ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਮਜ਼ਾਕ ਉਡਾਉਂਦਿਆਂ ਮੁਕਾਬਲੇਬਾਜ਼ਾਂ ਨਾਲ ਹੱਸਦੇ ਤੇ ਮਜ਼ਾਕ ਕਰਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?

ਅਰਬਾਜ਼ ਤੇ ਸੋਹੇਲ ਘਰ ’ਚ ਹੋਏ ਦਾਖ਼ਲ
ਐਤਵਾਰ ਨੂੰ ‘ਵੀਕੈਂਡ ਕਾ ਵਾਰ’ ਦਾ ਆਉਣ ਵਾਲਾ ਐਪੀਸੋਡ ਬਹੁਤ ਦਿਲਚਸਪ ਹੋਣ ਵਾਲਾ ਹੈ। ਅਰਬਾਜ਼ ਖ਼ਾਨ ਤੇ ਸੋਹੇਲ ਖ਼ਾਨ ਸ਼ੋਅ ’ਚ ਮੁਕਾਬਲੇਬਾਜ਼ਾਂ ਨੂੰ ਟਰੋਲ ਕਰਦੇ ਨਜ਼ਰ ਆਉਣਗੇ। ਅਜਿਹੇ ’ਚ ‘ਵੀਕੈਂਡ ਕਾ ਵਾਰ’ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ਵੀਡੀਓ ਦੀ ਸ਼ੁਰੂਆਤ ’ਚ ਸਾਰੇ ਘਰਵਾਲੇ ਅਰਬਾਜ਼ ਤੇ ਸੋਹੇਲ ਨਾਲ ‘ਜਸਟ ਚਿੱਲ ਚਿੱਲ ਜਸਟ ਚਿੱਲ...’ ਗੀਤ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਆਪਣੇ ਹੀ ਵਿਆਹ ਦਾ ਉਡਾਇਆ ਮਜ਼ਾਕ
ਸ਼ੋਅ ’ਚ ਸੋਹੇਲ ਕਹਿੰਦੇ ਹਨ, ‘‘ਕੀ ਤੁਹਾਡੇ ਕੋਲ ਪਤੀ-ਪਤਨੀ ਦਾ ਝਗੜਾ ਸੁਲਝਾਉਣ ਲਈ ਕੋਈ ਟਿਪ ਹੈ?’’ ਇਹ ਸੁਣ ਕੇ ਅਰਬਾਜ਼ ਕਹਿੰਦੇ ਹਨ, ‘‘ਸਾਡੇ ਦੋਵਾਂ ਕੋਲ।’’ ਸੋਹੇਲ ਕਹਿੰਦੇ ਹਨ, ‘‘ਸਾਡੀ ਮੌਜੂਦਾ ਸਥਿਤੀ ਮੁਤਾਬਕ ਸਾਨੂੰ ਕੋਈ ਟਿਪ ਦੇਣੀ ਵੀ ਨਹੀਂ ਚਾਹੀਦੀ।’’ ਇਹ ਸੁਣ ਕੇ ਅਰਬਾਜ਼ ਤੇ ਸਾਰੇ ਮੁਕਾਬਲੇਬਾਜ਼ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅੱਜ ਦੇ ‘ਵੀਕੈਂਡ ਕਾ ਵਾਰ’ ’ਚ ਇਹ ਦੇਖਣਾ ਬਾਕੀ ਹੈ ਕਿ ਦੋਵੇਂ ਖ਼ਾਨ ਕਿਸ ਮੁਕਾਬਲੇਬਾਜ਼ ਦੀ ਕਲਾਸ ਲਗਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh