ਆਰੀਅਨ ਨੂੰ ਲੈ ਕੇ ਸਮਾਜਿਕ ਨਿਆਂ ਮੰਤਰਾਲੇ ਦੀ ਸਿਫ਼ਾਰਸ਼, ਕਿਹਾ ''ਘੱਟ ਮਾਤਰਾ ''ਚ ਨਸ਼ਾ ਮਿਲਣ ਨੂੰ ਨਾ ਮੰਨਿਆ ਜਾਵੇ ਅਪਰਾਧ''

10/25/2021 11:59:14 AM

ਨਵੀਂ ਦਿੱਲੀ (ਬਿਊਰੋ) : ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨੇ ਨਸ਼ੀਲੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥ (ਐੱਨ. ਡੀ. ਪੀ. ਐੱਸ) ਐਕਟ ਦੀ ਸਮੀਖਿਆ 'ਚ ਨਿੱਜੀ ਵਰਤੋਂ ਲਈ ਘੱਟ ਮਾਤਰਾ 'ਚ ਨਸ਼ੀਲੇ ਪਦਾਰਥ (ਡਰੱਗਜ਼) ਰੱਖਣ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾਉਣ ਦੀ ਸਿਫਾਰਸ਼ ਕੀਤੀ ਹੈ। ਮੰਤਰਾਲੇ ਨੇ ਆਪਣੀ ਸਮੀਖਿਆ ਮਾਲੀਆ ਵਿਭਾਗ ਨੂੰ ਸੌਂਪ ਦਿੱਤੀ ਹੈ। ਮੌਜੂਦਾ ਸਮੇਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਰਾਹਤ ਜਾਂ ਛੋਟ ਦੀ ਕੋਈ ਵਿਵਸਥਾ ਨਹੀਂ ਹੈ। ਐਕਟ ਤਹਿਤ ਦੋਸ਼ੀ ਮੁਕੱਦਮੇ ਤੇ ਕੈਦ ਤੋਂ ਤਾਂ ਹੀ ਬਚ ਸਕਦਾ ਹੈ ਜੇ ਉਹ ਖ਼ੁਦ ਪੁਨਰਵਾਸ ਕੇਂਦਰ ਜਾਣ ਦੀ ਇੱਛਾ ਪ੍ਰਗਟਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਆਰੀਅਨ ਡਰੱਗ ਮਾਮਲੇ 'ਚ ਨਵਾਂ ਮੋੜ, ਗਵਾਹ ਨੇ NCB ਡਾਇਰੈਕਟਰ ਸਮੀਰ ਵਾਨਖੇੜੇ ਤੇ ਕੇਪੀ ਗੋਸਾਵੀ 'ਤੇ ਲਾਏ ਗੰਭੀਰ ਦੋਸ਼

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਮਾਲੀਆ ਵਿਭਾਗ ਨਾਲ ਸਾਂਝੀਆਂ ਕੀਤੀਆਂ ਗਈਆਂ ਆਪਣੀਆਂ ਸਿਫਾਰਸ਼ਾਂ 'ਚ ਮੰਤਰਾਲੇ ਨੇ ਨਿੱਜੀ ਵਰਤੋਂ ਲਈ ਘੱਟ ਮਾਤਰਾ 'ਚ ਨਸ਼ੀਲੇ ਪਦਾਰਥ ਪਾਏ ਜਾਣ 'ਤੇ ਉਸ ਨੂੰ ਅਪਰਾਧ ਦੀ ਸ਼੍ਰੇਣੀ 'ਚੋਂ ਹਟਾਉਣ ਦਾ ਸੁਝਾਅ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲੇ ਸੁਝਾਅ ਦਿੱਤਾ ਹੈ ਕਿ ਨਿੱਜੀ ਵਰਤੋਂ ਲਈ ਘੱਟ ਮਾਤਰਾ 'ਚ ਨਸ਼ੀਲੇ ਪਦਾਰਥ ਨਾਲ ਫੜੇ ਜਾਣ 'ਤੇ ਵਿਅਕਤੀ ਨੂੰ ਜੇਲ੍ਹ ਭੇਜੇ ਜਾਣ ਦੀ ਬਜਾਏ ਸਰਕਾਰੀ ਕੇਂਦਰਾਂ 'ਚ ਲਾਜ਼ਮੀ ਇਲਾਜ ਲਈ ਭੇਜਿਆ ਜਾਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ 'ਤੇ ਭੰਨਤੋੜ, ਪ੍ਰਕਾਸ਼ ਝਾਅ ਦੇ ਮੂੰਹ 'ਤੇ ਸੁੱਟੀ ਸਿਆਹੀ

ਭਾਰਤ 'ਚ ਨਸ਼ੀਲੇ ਪਾਦਰਥ ਰੱਖਣ ਸਜ਼ਾਯੋਗ ਅਪਰਾਧ ਹੈ ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 27 'ਚ ਨਸ਼ੀਲੇ ਪਦਾਰਥ ਦੀ ਵਰਤੋਂ ਲਈ ਇਕ ਸਾਲ ਤਕ ਦੀ ਕੈਦ ਜਾਂ 20 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ। ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਇਸੇ ਧਾਰਾ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ‘ਫੁੱਫੜ ਜੀ’ ’ਚ ਦੋਵੇਂ ਸਾਢੂਆਂ ਵਿਚਕਾਰ ਭੰਗੜੇ ਦੇ ਮੁਕਾਬਲੇ ਲਈ ਹੋ ਜਾਓ ਤਿਆਰ, ਪਹਿਲਾ ਗੀਤ ਹੋਇਆ ਰਿਲੀਜ਼

ਨੋਟ - ਆਰੀਅਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita