ਪੁਲਸ ਦੇ ਹੱਥ ਲੱਗੇ ਅਹਿਮ ਸਬੂਤ, ਖੁੱਲ੍ਹਿਆ ਸਿਆ ਕੱਕੜ ਦੀ ਖ਼ੁਦਕੁਸ਼ੀ ਦਾ ਰਾਜ਼

06/26/2020 1:50:29 PM

ਮੁੰਬਈ (ਬਿਊਰੋ) — 16 ਸਾਲ ਦੀ ਟਿਕਟਾਕ ਸਟਾਰ ਸਿਆ ਕੱਕੜ ਨੇ ਬੀਤੇ ਦਿਨੀਂ ਫ਼ਾਹਾ ਲੈ ਕੇ ਘਰ 'ਚ ਖ਼ੁਦਕੁਸ਼ੀ ਕਰ ਲਈ। ਸਿਆ ਕੱਕੜ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਖ਼ਬਰਾਂ ਮੁਤਾਬਕ, ਸਿਆ ਕੱਕੜ ਡਿਪ੍ਰੈਸ਼ਨ 'ਚ ਸੀ। ਹਾਲਾਂਕਿ ਸਿਆ ਨੂੰ ਕਿਸ ਗੱਲ ਦਾ ਡਿਪ੍ਰੈਸ਼ਨ ਸੀ, ਇਸ ਦੀ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਪੁਲਸ ਨੂੰ ਸਿਆ ਦੇ ਘਰ ਤੋਂ ਕਈ ਅਹਿਮ ਦਸਤਾਵੇਜ਼ ਮਿਲੇ ਹਨ। ਹਾਲਾਂਕਿ ਹੁਣ ਤੱਕ ਖ਼ੁਦਕੁਸ਼ੀ ਦੀ ਵਜ੍ਹਾ ਦਾ ਖ਼ੁਲਾਸਾ ਨਹੀਂ ਹੋਇਆ।

ਸਿਆ ਕੱਕੜ ਸੋਸ਼ਲ ਮੀਡੀਆ 'ਤੇ ਕਿੰਨੀ ਪ੍ਰਸਿੱਧ ਸੀ, ਇਸ ਦਾ ਅੰਦਾਜ਼ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਟਿਕਟਾਕ 'ਤੇ ਉਸ ਦੇ 11 ਲੱਖ ਅਤੇ ਇੰਸਟਾਗ੍ਰਾਮ 'ਤੇ ਕਰੀਬ 1 ਲੱਖ ਤੋਂ ਜ਼ਿਆਦਾ ਫਾਲੋਵਰਸ ਹਨ। ਪਾਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਸਿਆ ਕੱਕੜ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਸਨ। ਇਸ ਮਾਮਲੇ 'ਚ ਜ਼ਿਲ੍ਹਾ ਪੁਲਸ ਡਿਪਟੀ ਕਮਿਸ਼ਨਰ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਫਿਲਹਾਲ ਪੋਸਟਮਾਰਟਮ ਕਰਵਾ ਕੇ ਸਿਆ ਦਾ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਆ ਕੋਲੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਦੱਸ ਦਈਏ ਕਿ ਸਿਆ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਪਿਛਲੇ ਕਈ ਸਾਲਾਂ ਤੋਂ ਸਿਆ ਕੱਕੜ ਡਾਂਸ ਵੀਡੀਓ ਬਣਾ ਰਹੀ ਸੀ। ਇਨ੍ਹਾਂ ਵੀਡੀਓ ਨੂੰ ਉਹ ਟਿਕਟਾਕ ਤੋਂ ਇਲਾਵਾ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਵੀ ਸ਼ੇਅਰ ਕਰਦੀ ਸੀ। ਉਸ ਨੇ ਪੂਰੇ ਕੰਮ ਦੀ ਦੇਖ-ਰੇਖ ਲਈ ਇੱਕ ਮੈਨੇਜਰ ਅਰਜੁਨ ਸਰੀਨ ਨੂੰ ਰੱਖਿਆ ਹੋਇਆ ਸੀ। ਸਿਆ ਕੱਕੜ ਸੋਸ਼ਲ ਮੀਡੀਆ 'ਤੇ ਪ੍ਰਸਿੱਧ ਸੈਲੀਬ੍ਰਿਟੀ ਸੀ। ਉਸ ਦੇ ਪ੍ਰਸ਼ੰਸਕ ਵੀ ਇਹ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਕਿਹੜੇ ਕਾਰਨਾਂ ਕਰਕੇ ਸਿਆ ਨੇ ਖ਼ੁਦਕੁਸ਼ੀ ਕੀਤੀ?

ਦੱਸਣਯੋਗ ਹੈ ਕਿ ਖ਼ੁਦਕੁਸ਼ੀ ਤੋਂ ਬਾਅਦ ਪੁਲਸ ਤੇ ਕ੍ਰਾਈਮ ਟੀਮ ਨੇ ਸਿਆ ਕੱਕੜ ਦੇ ਕਮਰੇ ਦੀ ਜਾਂਚ ਕੀਤੀ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਉਸ ਦੀ ਮੌਤ ਨੂੰ ਖ਼ੁਦਕੁਸ਼ੀ ਦੱਸ ਰਹੀ ਹੈ। ਪੁਲਸ ਨੇ ਸਿਆ ਕੱਕੜ ਦੇ ਕਮਰੇ 'ਚੋਂ ਉਸ ਦਾ ਮੋਬਾਇਲ, ਲੇਪਟੌਪ ਅਤੇ ਕੁਝ ਦਸਤਾਵੇਜ਼ ਕਬਜ਼ੇ 'ਚ ਲੈ ਲਏ ਹਨ, ਜਿਸ ਤੋਂ ਕਾਫ਼ੀ ਕੁਝ ਪਤਾ ਲਾਇਆ ਜਾ ਸਕੇਗਾ। ਦੱਸ ਦਈਏ ਕਿ ਸਿਆ ਕੱਕੜ ਨੂੰ ਐਕਟਿੰਗ ਤੇ ਡਾਂਸਿੰਗ ਦਾ ਬੇਹੱਦ ਸ਼ੌਂਕ ਸੀ।

sunita

This news is Content Editor sunita