ਦੇਸ਼ ਦੇ ਵਿਗੜਦੇ ਹਾਲਾਤ ਦੇਖ ਕਰਨਵੀਰ ਬੋਹਰਾ ਨੇ ਚੁੱਕੇ ਸਰਕਾਰ ’ਤੇ ਸਵਾਲ, ਕਿਹਾ-‘ਸਾਡੇ ਕੋਲ ਜ਼ਰੂਰੀ ਚੀਜ਼ਾਂ ਕਿਉਂ ਨਹੀਂ ਹਨ’

05/08/2021 10:26:59 AM

ਮੁੰਬਈ: ਕੋਰੋਨਾ ਕਾਰਨ ਭਾਰਤ ਦੇਸ਼ ਇਨੀਂ ਦਿਨੀਂ ਬਹੁਤ ਖ਼ਰਾਬ ਹਾਲਾਤ ’ਚ ਹੈ। ਇਸ ਖ਼ਤਰਨਾਕ ਬਿਮਾਰੀ ਨਾਲ ਲੋਕ ਲਗਾਤਾਰ ਮਰ ਰਹੇ ਹਨ। ਹਸਪਤਾਲਾਂ ’ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਘਾਟ ਹੋ ਰਹੀ ਹੈ। ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਜਿਨ੍ਹਾਂ ਨੂੰ ਸੰਭਾਲ ਪਾਉਣ ਵੀ ਮੁਸ਼ਕਿਲ ਹੋ ਗਿਆ ਹੈ। ਸਿਤਾਰੇ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਦੇਸ਼-ਵਿਦੇਸ਼ ਤੋਂ ਸਿਤਾਰੇ ਵੀ ਭਾਰਤ ਲਈ ਦੁਆਵਾਂ ਕਰ ਰਹੇ ਹਨ ਅਤੇ ਮਦਦ ਦੀ ਅਪੀਲ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰ ਕਰਨਵੀਰ ਬੋਹਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਅਤੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਸਵਾਲ ਪੁੱਛੇ ਹਨ ਕਿ ਸਾਡੇ ਦੇਸ਼ ਦੇ ਲੋਕਾਂ ਦੇ ਕੋਲ ਮੂਲ ਸੁਵਿਧਾਵਾਂ ਕਿਉਂ ਨਹੀਂ ਹਨ’। 

 
 
 
 
View this post on Instagram
 
 
 
 
 
 
 
 
 
 
 

A post shared by Karenvir Bohra (@karanvirbohra)


ਕਰਨਵੀਰ ਨੇ ਇਹ ਵੀਡੀਓ ਕੈਨੇਡਾ ਤੋਂ ਸਾਂਝੀ ਕੀਤੀ ਹੈ। ਕਰਨਵੀਰ ਇਨੀਂ ਦਿਨੀਂ ਆਪਣੇ ਸਹੁਰੇ ਘਰ ਕੈਨੇਡਾ ’ਚ ਹਨ। ਕਰਨਵੀਰ ਵੀਡੀਓ ’ਚ ਕਹਿ ਰਹੇ ਹਨ ਕਿ ਕੈਨੇਡਾ ’ਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਮਿਲਣ ਵਾਲੀਆਂ ਸਿਹਤ ਸਬੰਧੀ ਸੁਵਿਧਾਵਾਂ ਅਤੇ ਸਿੱਖਿਆ ਵਿਵਸਥਾਵਾਂ ਦੇ ਬਾਰੇ ’ਚ ਗੱਲ ਕਰਦਾ ਹੈ। ਇਹ ਉਹ ਚੀਜ਼ਾਂ ਹਨ ਜੋ ਕਿਸੇ ਵੀ ਨਾਗਰਿਕ ਦਾ ਮੂਲ ਅਧਿਕਾਰ ਹਨ। ਕਰਨਵੀਰ ਦੁੱਖੀ ਮਨ ਨਾਲ ਕਹਿੰਦੇ ਹਨ ਕਿ ਜਦੋਂ ਕੈਨੇਡਾ ’ਚ ਇਨ੍ਹਾਂ ਸੁਵਿਧਾਵਾਂ ਦੀ ਗੱਲ ਹੁੰਦੀ ਹੈ ਤਾਂ ਇਕ ਭਾਰਤੀ ਹੋਣ ਦੇ ਨਾਤੇ ਉਹ ਚੁੱਪ ਹੋ ਜਾਂਦੇ ਹਨ। 


ਨਾਗਿਨ ਫੇਮ ਕਰਨਵੀਰ ਨੇ ਉਦਹਾਰਣ ਵਜੋਂ ਕਿਹਾ ਕਿ ਜ਼ਰੂਰਤ ਦੇ ਸਮੇਂ ਜਿਵੇਂ ਬੱਚੇ ਸਕੂਲ ਅਤੇ ਕਾਲਜ ਦੇ ਦਿਨਾਂ ’ਚ ਆਪਣੇ ਮਾਤਾ-ਪਿਤਾ ਨੂੰ ਡਿਮਾਂਡ ਕਰਦੇ ਹਨ ਉਂਝ ਹੀ ਭਾਰਤ ਸਰਕਾਰ ਵੀ ਸਾਡੇ ਮਾਤਾ-ਪਿਤਾ ਹਨ ਜੋ ਸਭ ਦੀਆਂ ਇੱਛਾਵਾਂ ਪੂਰੀਆਂ ਕਰ ਸਕਦੀ ਹੈ। ਉਨ੍ਹਾਂ ਨੇ ਅੱਗੇ ਸਰਕਾਰ ਨੂੰ ਅਜਿਹੇ ਉਪਾਅ ਕਰਨ ਦੀ ਅਪੀਲ ਕੀਤੀ ਜਿਸ ’ਚ ਕੋਈ ਵੀ ਭਾਰਤੀ ਨਾਗਰਿਕ ਅਜਿਹਾ ਨਾ ਹੋਵੇ ਜਿਸ ਨੂੰ ਸਿਹਤ ਸਬੰਧੀ ਸੇਵਾ ਅਤੇ ਸਿੱਖਿਆ ਇਕ ਮੂਲ ਅਧਿਕਾਰ ਦੇ ਰੂਪ ’ਚ ਨਾ ਮਿਲੇ। 


ਉਨ੍ਹਾਂ ਨੇ ਕਿਹਾ ਕਿ ਉਹ ਮਾਣ ਨਾਲ ਕਹਿਣਾ ਚਾਹੁੰਦੇ ਹਨ ਕਿ ਇਥੇ ਤੱਕ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਭਾਰਤ ਦੇ ਨਾਗਰਿਕਾਂ ਕੋਲ ਵੀ ਇਹ ਅਧਿਕਾਰ ਹੋਣ, ਜਦੋਂ ਵੀ ਉਹ ਅਗਲੀ ਵਾਰ ਇਸ ਤਰ੍ਹਾਂ ਦੀ ਚਰਚਾ ਦਾ ਹਿੱਸਾ ਬਣਨ’। ਕਰਨਵੀਰ ਨੇ ਕਿਹਾ ਕਿ ਮੈਨੂੰ ਇਹ ਬਿਲਕੁੱਲ ਚੰਗਾ ਨਹੀਂ ਲੱਗਦਾ ਜਦੋਂ ਕੋਈ ਸਾਨੂੰ ਥਰਡ ਵਰਲਡ ਕੰਟਰੀ ਕਹਿੰਦਾ ਹੈ। ਸਾਡੇ ਕੋਲ ਜ਼ਰੂਰੀ ਚੀਜ਼ਾਂ ਕਿਉਂ ਨਹੀਂ ਹਨ। ਅਸੀਂ ਸੁਪਰਪਾਵਰ ਹੋਣ ਦੀ ਗੱਲ ਕਰਦੇ ਹਾਂ ਪਰ ਇਸ ਮੁਸ਼ਕਿਲ ਸਮੇਂ ’ਚ ਕੀ ਕੋਈ ‘ਸੁਪਰ’ ਜਾਂ ‘ਪਾਵਰ’ ਮਹਿਸੂਸ ਕਰ ਰਿਹਾ ਹੋਵੇਗਾ’। 

Aarti dhillon

This news is Content Editor Aarti dhillon