ਪੰਜਾਬੀ ਮਾਂ ਬੋਲੀ ਤੇ ਕਿਸਾਨਾਂ ਦੇ ਹੱਕ ''ਚ ਬੋਲੇ ਸਿੱਪੀ ਗਿੱਲ (ਵੀਡੀਓ)

10/02/2020 4:00:54 PM

ਜਲੰਧਰ (ਬਿਊਰੋ) : - ਕਿਸਾਨਾਂ ਦੇ ਹੱਕ 'ਚ ਲਗਾਤਾਰ ਪੰਜਾਬੀ ਕਲਾਕਾਰ ਆਵਾਜ਼ ਬੁਲੰਦ ਕਰ ਰਹੇ ਹਨ। ਕਲਾਕਾਰਾਂ ਵੱਲੋਂ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਅਧੀਨ ਵੱਖ-ਵੱਖ ਕਲਾਕਾਰਾਂ ਵੱਲੋਂ ਵੱਖੋ-ਵੱਖਰੀ ਥਾਵਾਂ 'ਤੇ ਧਰਨੇ ਲਗਾਏ ਜਾ ਰਹੇ ਹਨ। 'ਜਗ ਬਾਣੀ' ਨਾਲ ਗੱਲ ਕਰਦਿਆਂ ਸਿੱਪੀ ਗਿੱਲ ਨੇ ਜਿੱਥੇ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਉਥੇ ਹੀ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਸਿੱਪੀ ਗਿੱਲ ਨੇ ਕਿਹਾ ਕਿ ਸਰਕਾਰਾਂ ਨੇ ਪਹਿਲਾਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇਹੀ ਕੇਂਦਰ ਸਰਕਾਰ ਸਾਡੇ ਤੋਂ ਸਾਡੀ ਜ਼ਮੀਨ ਖੋਹਣਾ ਚਾਹੁੰਦੀ ਹੈ ਪਰ ਅਸੀਂ ਸਾਰੇ ਕਲਾਕਾਰ ਮਿਲ ਕੇ ਅਜਿਹੇ 'ਚ ਨਹੀਂ ਕੁਝ ਨਹੀਂ ਹੋਣ ਦਵਾਂਗੇ।

ਸਿੱਪੀ ਗਿੱਲ ਦਾ ਕਹਿਣਾ ਹੈ ਕਿ ਸਾਡੇ ਕਲਾਕਾਰ ਭਾਈਚਾਰੇ ਵੱਲੋਂ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਤੇ ਅਸੀ ਹਰੇਕ ਕਲਾਕਾਰ ਇਸ ਸੰਘਰਸ਼ 'ਚ ਸ਼ਾਮਲ ਹੋਵਾਂਗੇ।ਮੋਹਾਲੀ 'ਚ ਕੀਤੀ ਗਈ ਇਸ ਮੀਟਿੰਗ 'ਚ ਮਨਕੀਰਤ ਔਲਖ ਤੋਂ ਇਲਾਵਾ ਪੰਜਾਬੀ ਗਾਇਕ ਸਿੱਪੀ ਗਿੱਲ, ਗੁਰਵਿੰਦਰ ਬਰਾੜ, ਜੱਸ ਬਾਜਵਾ, ਕੋਰਾਆਲਾ ਮਾਨ, ਮਹਿਤਾਬ ਵਿਰਕ, ਦਿਲਪ੍ਰੀਤ ਢਿੱਲੋਂ, ਚੇਤਨ, ਦਰਸ਼ਨ ਔਲਖ, ਹਰਫ ਚੀਮਾ ਸਮੇਤ ਹੋਰ ਕਈ ਕਲਾਕਾਰ ਮੌਜੂਦ ਸਨ। 
 

Lakhan Pal

This news is Content Editor Lakhan Pal