‘ਸਿੰਘਮ 3’ ਦਾ ਕਲਾਈਮੈਕਸ 25 ਕਰੋੜ ’ਚ ਹੋਵੇਗਾ ਸ਼ੂਟ : ਅਜੇ, ਅਕਸ਼ੇ ਤੇ ਰਣਵੀਰ ਨਾਲ ਦਿਸਣਗੇ ਇਹ ਸਿਤਾਰੇ

10/09/2023 5:33:22 PM

ਮੁੰਬਈ (ਬਿਊਰੋ)– ਰੋਹਿਤ ਸ਼ੈੱਟੀ ਨੇ ਆਪਣੀ ਸੁਪਰਹਿੱਟ ਕਾਪ ਸੀਰੀਜ਼ ਦੀ ਅਗਲੀ ਫ਼ਿਲਮ ‘ਸਿੰਘਮ ਅਗੇਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਦੀ ਸ਼ੂਟਿੰਗ ਰਾਮੋਜੀ ਫ਼ਿਲਮ ਸਿਟੀ ’ਚ ਚੱਲ ਰਹੀ ਹੈ। ਹਾਲ ਹੀ ’ਚ ਲੀਡ ਅਦਾਕਾਰਾ ਕਰੀਨਾ ਕਪੂਰ ਨੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਹੁਣ ਅਕਸ਼ੇ ਕੁਮਾਰ ਵੀ ਸ਼ੂਟਿੰਗ ਲਈ ਹੈਦਰਾਬਾਦ ਪਹੁੰਚ ਚੁੱਕੇ ਹਨ। ਉਹ 9 ਅਕਤੂਬਰ ਤੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰਨਗੇ। ਖ਼ਾਸ ਗੱਲ ਇਹ ਹੈ ਕਿ ਰੋਹਿਤ ਸ਼ੈੱਟੀ ਪਹਿਲਾਂ ਇਸ ਫ਼ਿਲਮ ਦੇ ਕਲਾਈਮੈਕਸ ਸੀਨ ਦੀ ਸ਼ੂਟਿੰਗ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ 15 ਅਗਸਤ ਨੂੰ ਰਿਲੀਜ਼ ਹੋਣੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੋਹਿਤ ਨੇ ਇਸ ਕਲਾਈਮੈਕਸ ਸੀਨ ’ਤੇ ਵੱਡੀ ਰਕਮ ਖ਼ਰਚ ਕੀਤੀ ਹੈ। ਉਹ ਇਸ ਐਪਿਕ ਕਲਾਈਮੈਕਸ ਦੀ ਸ਼ੂਟਿੰਗ ਹੈਦਰਾਬਾਦ ’ਚ 25 ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਪੱਧਰ ’ਤੇ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਸੁਰੱਖਿਆ

ਇਸ ਕਲਾਈਮੈਕਸ ਸੀਨ ’ਚ ਅਜੇ ਦੇਵਗਨ, ਅਕਸ਼ੇ ਕੁਮਾਰ ਤੇ ਰਣਵੀਰ ਸਿੰਘ ਹੋਣਗੇ। ਸੁਣਨ ’ਚ ਆਇਆ ਹੈ ਕਿ ਉਨ੍ਹਾਂ ਨਾਲ ਟਾਈਗਰ ਸ਼ਰਾਫ ਤੇ ਅਰਜੁਨ ਕਪੂਰ ਵੀ ਸ਼ਾਮਲ ਹੋਣ ਜਾ ਰਹੇ ਹਨ, ਜੋ ਫ਼ਿਲਮ ’ਚ ਵਿਲੇਨ ਦੀ ਭੂਮਿਕਾ ’ਚ ਨਜ਼ਰ ਆ ਸਕਦੇ ਹਨ।

ਇਸ ਦੇ ਨਾਲ ਹੀ ਇਸ ਕਲਾਈਮੈਕਸ ਸੀਨ ’ਚ ਕਰੀਨਾ ਕਪੂਰ ਤੇ ਦੀਪਿਕਾ ਪਾਦੁਕੋਣ ਵੀ ਇਨ੍ਹਾਂ 5 ਪੁਰਸ਼ ਕਲਾਕਾਰਾਂ ਨਾਲ ਜੁੜਦੇ ਨਜ਼ਰ ਆ ਸਕਦੇ ਹਨ। ਕਰੀਨਾ ਪਹਿਲਾਂ ਹੀ ਹੈਦਰਾਬਾਦ ’ਚ ਇਸ ਦੀ ਸ਼ੂਟਿੰਗ ਕਰ ਰਹੀ ਹੈ। ਚਰਚਾ ਹੈ ਕਿ ਜਲਦ ਹੀ ਦੀਪਿਕਾ ਵੀ ਟੀਮ ਨਾਲ ਜੁੜ ਜਾਵੇਗੀ।

ਫ਼ਿਲਮ ਦੇ ਸੈੱਟ ’ਤੇ ਜਾਣਕਾਰੀ ਸਾਂਝੀ ਕਰਦਿਆਂ ਇਕ ਅਦਾਕਾਰ ਨੇ ਕਿਹਾ, ‘‘ਰੋਹਿਤ ਸ਼ੈੱਟੀ ਆਪਣੇ ਸ਼ਾਨਦਾਰ ਕਲਾਈਮੈਕਸ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਹ ਜਿਸ ਤਰ੍ਹਾਂ ਦਾ ਕਲਾਈਮੈਕਸ ਸ਼ੂਟ ਕਰਨ ਜਾ ਰਹੇ ਹਨ, ਉਹ ਅੱਜ ਤੱਕ ਕਿਸੇ ਫ਼ਿਲਮ ’ਚ ਨਜ਼ਰ ਨਹੀਂ ਆਇਆ। ਇਸ ਕਲਾਈਮੈਕਸ ਸੀਨ ਨੂੰ ਫ਼ਿਲਮ ਤੋਂ ਵੱਖ ਸਮਝਦਿਆਂ ਵੱਡੇ ਪੱਧਰ ’ਤੇ ਸ਼ੂਟ ਕੀਤਾ ਜਾ ਰਿਹਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh