ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ 'ਬਿਗ ਬੌਸ' ਫੇਮ ਆਸਿਮ ਰਿਆਜ਼

03/14/2021 4:25:55 PM

ਮੁੰਬਈ: ‘ਬਿਗ ਬੌਸ 13’ ਦੇ ਪਹਿਲੇ ਰਨਰ-ਅੱਪ ਆਸਿਮ ਰਿਆਜ਼ ਹਾਲ ਹੀ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਿਲੇ। ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਆਸਿਮ ਸਿੱਧੂ ਮੂਸੇਵਾਲਾ ਨੂੰ ਮਿਲਣ ਸਪੈਸ਼ਲ ਉਸ ਦੇ ਹੋਮਟਾਊਨ ਮਾਨਸਾ ਸਥਿਤ ਪਿੰਡ ਮੂਸਾ ਪਹੁੰਚੇ ਸਨ। 


ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਆਸਿਮ ਚੈੱਕ ਜੈਕੇਟ ਅਤੇ ਟਰਾਊਜ਼ਰ ’ਚ ਕੂਲ ਨਜ਼ਰ ਆਏ। ਉੱਧਰ ਮੂਸੇਵਾਲ ਚਿੱਟੇ ਰੰਗ ਦੇ ਕੁੜਤੇ ਪਜ਼ਾਮੇ ’ਚ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲ ਨਾਲ ਆਸਿਮ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਹਨ ਕਿ ਦੋਵੇਂ ਜਲਦ ਹੀ ਕਿਸੇ ਪ੍ਰਾਜੈਕਟ ’ਚ ਇਕੱਠੇ ਨਜ਼ਰ ਆ ਸਕਦੇ ਹਨ। 


ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਆਪਣੇ ਆਉਣ ਵਾਲੇ ਗਾਣੇ ਦੀ ਸ਼ੂਟਿੰਗ ਲਈ ਨਿਰਦੇਸ਼ਕ ਸੁਖ ਸੰਘੇਰਾ ਦੇ ਨਾਲ ਦੁਬਈ ਗਏ ਸਨ। ਉੱਧਰ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਆਮਿਸ ਰਿਆਜ਼ ਨਾਲ ਮੁਲਾਕਾਤ ਕੀਤੀ। 


ਆਮਿਸ ਦੇ ਕੰਮ ਦੀ ਗੱਲ ਕਰੀਏ ਤਾਂ ਬਿਗ ਬੌਸ ’ਚੋਂ ਨਿਕਲਣ ਤੋਂ ਬਾਅਦ ਆਸਿਮ ਕਈ ਮਿਊਜ਼ਿਕ ਵੀਡੀਓਜ਼ ’ਚ ਨਜ਼ਰ ਆ ਚੁੱਕੇ ਹਨ। ਉੱਧਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਆਮਿਸ ਇਕ ਹੋਰ ਰਿਐਲਟੀ ਸ਼ੋਅ ’ਚ ਨਜ਼ਰ ਆ ਸਕਦੇ ਹਨ। ਇਹ ਰਿਐਲਟੀ ਸ਼ੋਅ ਹੋਰ ਕੋਈ ਨਹੀਂ ਸਗੋਂ ਰੋਹਿਤ ਸ਼ੈੱਟੀ ਦਾ ‘ਖਤਰੋਂ ਕੇ ਖਿਡਾਰੀ’ ਹੈ। ਖ਼ਬਰਾਂ ਹਨ ਕਿ ਰੋਹਿਤ ਸ਼ੈੱਟੀ ਵੱਲੋਂ ‘ਖ਼ਤਰੋਂ ਕੇ ਖਿਡਾਰੀ 11’ ਲਈ ਆਸਿਮ ਰਿਆਜ਼ ਨੂੰ ਅਪ੍ਰੋਚ ਕੀਤਾ ਗਿਆ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon