ਗਾਇਕ ਰਣਜੀਤ ਬਾਵਾ ਦੇ 'ਪੰਜਾਬ ਬੋਲਦਾ ਕੈਨੇਡਾ ਟੂਰ' ਨੇ ਪੂਰੇ ਕੈਨੇਡਾ 'ਚ ਮਚਾਈ ਧਮਾਲ

04/12/2022 2:34:58 PM

ਬਿਊਰੋ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਇਕ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਵਲੋਂ ਗਾਇਆ ਹਰੇਕ ਗੀਤ ਦਰਸ਼ਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਰਣਜੀਤ ਬਾਵਾ ਦੀ ਗਾਇਕੀ ਨੂੰ ਪੰਜਾਬ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਵਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। 

PunjabKesari

ਹਾਲ ਹੀ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਅਪ੍ਰੈਲ ਮਹੀਨੇ 'ਚ ਸ਼ੁਰੂ ਹੋਏ 'ਪੰਜਾਬ ਬੋਲਦਾ ਕੈਨੇਡਾ ਟੂਰ' ਨੇ ਪੂਰੇ ਕੈਨੇਡਾ 'ਚ ਧਮਾਲ ਮਚਾਈ ਹੋਈ ਹੈ।

ਗੁਰਜੀਤ ਬਾਲ ਪ੍ਰੋਡਕਸ਼ਨ ਵੱਲੋਂ ਆਯੋਜਿਤ ਇਸ ਸੰਗੀਤ ਸਮਾਰੋਹ ਨੇ ਹੁਣ ਤੱਕ ਟੋਰੰਟੋ, ਵੈਨਕੂਵਰ , ਮੌਂਟਰੀਅਲ ਵਰਗੇ ਵੱਡੇ ਸ਼ਹਿਰਾ 'ਚ ਦਰਸ਼ਕਾਂ ਨੂੰ ਆਪਣੀ ਗਾਇਕੀ ਦਾ ਦੀਵਾਨਾ ਬਣਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ 15,16,17 ਅਤੇ 18 ਅਪ੍ਰੈਲ ਨੂੰ ਰੇਗੀਨਾ, ਐਡਮਿੰਟਨ,ਕੈਲਗਿਰੀ 'ਚ ਹੋਣ ਵਾਲੇ ਸ਼ੋਅ ਵੀ ਸੋਲਡ ਆਊਟ ਹੋ ਚੁਕੇ ਹੱਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਇਸ ਕੰਸਰਟ ਦੇ ਸਾਰੇ ਸ਼ੋਅਜ਼ ਨੂੰ ਸਤਿੰਦਰ ਸੱਤੀ ਵੱਲੋ ਹੋਸਟ ਕੀਤਾ ਜਾ ਰਿਹਾ ਹੈ ਅਤੇ ਇਹ ਟੂਰ ਹੁਣ ਤੱਕ ਪੂਰੀ ਤਰ੍ਹਾਂ ਸਫ਼ਲ ਸਾਬਿਤ ਹੋ ਰਿਹਾ ਹੈ।  
PunjabKesari

ਜ਼ਿਕਰਯੋਗ ਹੈ ਕਿ ਗਾਇਕ ਰਣਜੀਤ ਬਾਵਾ ਨੇ 'ਮਿੱਟੀ ਦਾ ਬਾਵਾ','ਯਾਰੀ ਚੰਡੀਗੜ੍ਹ ਵਾਲੀਏ', 'ਜਿੰਦੇ ਮੇਰੀਏ', 'ਤਨਖਾਹ' ਵਰਗੇ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ।
 


Aarti dhillon

Content Editor

Related News