ਗਾਇਕ ਨਿੰਜਾ ਪੁੱਤਰ ਅਤੇ ਪਤਨੀ ਨਾਲ ਗੁਰਦੁਆਰਾ ਸਾਹਿਬ ਹੋਏ ਨਤਮਸਤਕ, ਤਸਵੀਰਾਂ ’ਚ ਦਿਖਾਇਆ ਨਿਸ਼ਾਨ ਦਾ ਚਿਹਰਾ

10/30/2022 2:49:41 PM

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੋਂ ਉਨ੍ਹਾਂ ਨੇ ਪਤਨੀ ਅਤੇ ਪੁੱਤਰ ਨਿਸ਼ਾਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਗਾਇਕ ਆਏ ਦਿਨ ਆਪਣੇ ਪੁੱਤਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ ਹਾਲਾਂਕਿ ਉਨ੍ਹਾਂ ਨੇ ਨਿਸ਼ਾਨ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਨਹੀਂ ਦਿਖਾਇਆ ਸੀ।


 
ਹਾਲ ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਗਾਇਕ ਨੇ ਪੁੱਤਰ ਦਾ ਚਿਹਰਾ ਵੀ ਦਿਖਾ ਦਿੱਤਾ ਹੈ। ਤਸਵੀਰਾਂ ’ਚ ਦੇਖ ਸਕਦੇ ਨਿਸ਼ਾਨ ਬੇਹੱਦ ਖੂਬਸੂਰਤ ਹੈ। ਪ੍ਰਸ਼ੰਸਕ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।  

ਇਹ ਵੀ ਪੜ੍ਹੋ : ਬਾਡੀਕੋਨ ਡਰੈੱਸ ’ਚ ਫ਼ਿਗਰ ਫ਼ਲਾਂਟ ਕਰਦੀ ਨਜ਼ਰ ਆਈ ਸ਼ਵੇਤਾ ਤਿਵਾਰੀ (ਤਸਵੀਰਾਂ)

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਨਿੰਜਾ ਨੇ ਪੱਗ ਬਣੀ ਹੋਈ ਹੈ ਅਤੇ ਪੁੱਤਰ ਨੂੰ ਚੁੱਕਿਆ ਹੋਇਆ ਹੈ। ਦੂਜੇ ਪਾਸੇ ਪਤਨੀ ਨੇ ਪਿੰਕ ਕਲਰ ਦਾ ਸੂਟ ਪਾਇਆ ਹੈ। 

ਤਸਵੀਰਾਂ ’ਚ ਦੋਵੇਂ ਨਿਸ਼ਾਨ ਨਾਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਸਾਂਝੀਆਂ ਕੀਤੀਆਂ ਤਸਵੀਰਾਂ ’ਚ ਗਾਇਕ ਨੇ ਕੈਪਸ਼ਨ ’ਚ ਲਿਖਿਆ ਹੈ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਪੂਰੀ ਦੁਨੀਆ ਆਪਣੀਆਂ ਬਾਹਾਂ ’ਚ ਫੜੀ ਹੋਈ ਹੈ।’

ਇਹ ਵੀ ਪੜ੍ਹੋ : ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ

ਪ੍ਰਸ਼ੰਸਕ ਗਾਇਕ ਦੀਆਂ ਤਸਵੀਰਾਂ ਅਤੇ ਕੈਪਸ਼ਨ ’ਤੇ ਬੇਹੱਦ ਪਿਆਰ ਲੁੱਟਾ ਰਹੇ ਹਨ। ਗਾਇਕ ਤਸਵੀਰਾਂ ’ਚ ਪੁੱਤਰ ਨਾਲ ਵੱਖ-ਵੱਖ ਪੋਜ਼ ਦੇ ਰਹੇ ਹਨ।

ਦੱਸ ਦੇਈਏ ਕਿ ਨਿੰਜਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹਨ। ਨਿੰਜਾ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। 

Shivani Bassan

This news is Content Editor Shivani Bassan