ਗਾਇਕ ਹਰਜੀਤ ਹਰਮਨ ਨੂੰ ਜਨਮਦਿਨ ‘ਤੇ ਮਿਲਿਆ ਸਰਪ੍ਰਾਈਜ਼, ਵੀਡੀਓ ਸਾਂਝਾ ਕਰਕੇ ਕੀਤਾ ਧੰਨਵਾਦ

07/14/2021 10:49:27 AM

ਚੰਡੀਗੜ੍ਹ- ਗਾਇਕ ਹਰਜੀਤ ਹਰਮਨ ਦੇ ਜਨਮਦਿਨ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਗਾਇਕ ਨੂੰ ਸਰਪ੍ਰਾਈਜ਼ ਦਿੱਤਾ ਗਿਆ। ਗਾਇਕ ਦੇ ਜਨਮ ਦਿਨ ‘ਤੇ ਕੇਕ ਅਤੇ ਹੋਰ ਗਿਫਟਸ ਭੇਜਣ ‘ਤੇ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ। ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਜਿਸ 'ਚ 'ਮਿੱਤਰਾਂ ਦਾ ਨਾਂਅ ਚੱਲਦਾ','ਚਰਖਾ'। ਹਰਜੀਤ ਹਰਮਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ।


ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਇਸ ਕਾਮਯਾਬੀ ਪਿੱਛੇ ਹਰਜੀਤ ਹਰਮਨ ਦੀ ਮਿਹਨਤ ਅਤੇ ਲੰਮਾ ਸੰਘਰਸ਼ ਹੈ ।  ਇੱਕ ਖ਼ਾਸ ਪ੍ਰੋਗਰਾਮ ਦੌਰਾਨ ਹਰਜੀਤ ਹਰਮਨ ਨੇ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਜਦੋਂ ਉਨ੍ਹਾਂ ਨੇ ਸੰਗਰੂਰ ਦੇ ਪਿੰਡ ਨਾਗਰਾ ‘ਚ ਸੁਰਿੰਦਰ ਛਿੰਦਾ ਦੇ ਨਾਲ ਪਰਫਾਰਮ ਕੀਤਾ ਸੀ ਪਰ ਇਸ ਦੌਰਾਨ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ ਉਹ ਗੀਤ ਸੀ ‘ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਂਦੀ ਏਂ’ ਜੋ ਕਿ ਦਿਲਸ਼ਾਦ ਅਖਤਰ ਦਾ ਗਾਇਆ ਹੋਇਆ ਸੀ ਪਰ ਕੁਝ ਦੇਰ ਤੱਕ ਗਾਉਣ ਤੋਂ ਬਾਅਦ ਉਨ੍ਹਾਂ ਦਾ ਝਾਕਾ ਖੁੱਲ੍ਹ ਗਿਆ।


Aarti dhillon

Content Editor

Related News