ਕਾਲੀ ਦੀਵਾਲੀ ਮਨਾਉਣਗੇ ਗਾਇਕ ਬੱਬੂ ਮਾਨ, ਬੰਦੀ ਸਿੰਘ ਰਿਹਾਅ ਨਾ ਹੋਣ ’ਤੇ ਪ੍ਰਗਾਟਾਇਆ ਰੋਸ

10/24/2022 4:15:38 PM

ਬਾਲੀਵੁੱਡ ਡੈਸਕ- ਭਾਰਤ ਦੇਸ਼ ’ਚ ਅੱਜ ਦੀਵਾਲੀ ਦਾ ਤਿਓਹਾਰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਦੀਵਾਲੀ ਦੇ ਰੰਗ ’ਚ ਰੰਗਿਆਂ ਨਜ਼ਰ ਆ ਰਿਹਾ ਹੈ। ਪੰਜਾਬੀ ਸਿਤਾਰੇ ਦੀਵਾਲੀ ’ਤੇ ਅਪਣੇ- ਆਪਣੇ ਅੰਦਾਜ਼ ’ਚ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਹਾਲਾਂਕਿ ਇਸ ਦੌਰਾਨ ਦੀਵਾਲੀ ਮੌਕੇ ’ਤੇ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਗਾਇਕ ਨੇ ਇਸ ਦੀ ਅਪੀਲ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਬੱਬੂ ਮਾਨ ਨੇ ਪੋਸਟ ’ਚ ਲਿਖਿਆ ਕਿ ‘ਵਿਛੜੇ ਗੱਭਰੂਆਂ ਦਾ ਅਫ਼ਸੋਸ ਐ, ਬੰਦੀ ਸਿੰਘ ਰਿਹਾਅ ਨੀ ਹੋਏ ਰੋਸ ਐ, ਲਿਖਤਾਂ ਨਾਲ ਤੋੜਾ ਲਾਵਾਂਗੇ, ਐਤਕੀਂ ਦੀਵਾਲੀ ਕਾਲੀ ਮਨਾਵਾਂਗੇ, ਬੇਈਮਾਨ।’

ਇਹ ਵੀ ਪੜ੍ਹੋ : ਨਿੰਜਾ ਦਾ ਗੀਤ ਹੋਇਆ ਲੀਕ, ਗਾਇਕ ਨੇ ਪੋਸਟ ਰਾਹੀਂ ਦਿੱਤੀ ਤਿੱਖੀ ਪ੍ਰਤੀਕਿਰਿਆ

ਇਸ ਪੋਸਟ ਨੂੰ ਦੇਖ ਕੇ ਹਰ ਕੋਈ ਚੰਗਾ ਹੁੰਗਾਰਾ ਦੇ ਰਿਹਾ ਹੈ ਅਤੇ ਪੋਸਟ ਨੂੰ ਪਸੰਦ ਵੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਦੱਸ ਦਈਏ ਬੱਬੂ ਮਾਨ ਹਮੇਸ਼ਾ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਨਾਲ ਬੋਲਦੇ ਹਨ।ਇਸ ਦੇ ਨਾਲ ਨਾਲ ਹੀ ਬੱਬੂ ਮਾਨ ਆਪਣੇ ਗੀਤ ‘ਕੱਲਮ ਕੱਲਾ’ ਨੂੰ ਲੈ ਕੇ ਸੁਰਖੀਆਂ ’ਚ ਸਨ। ਉਨ੍ਹਾਂ ਨੇ ਇਸ ਗੀਤ ਨੂੰ ਹਾਲ ਹੀ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

Shivani Bassan

This news is Content Editor Shivani Bassan