ਸਿੱਧੂ ਮੂਸੇ ਵਾਲਾ ਨੇ ਕਿਸਾਨਾਂ ਤੇ ਪੰਜਾਬੀਆਂ ਲਈ ਕੱਢਿਆ ਗੀਤ, ਹਰ ਪਾਸੇ ਹੋਈ ਬੱਲੇ-ਬੱਲੇ (ਵੀਡੀਓ)

12/27/2020 5:17:53 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਨਵਾਂ ਗੀਤ ਰਿਲੀਜ਼ ਹੋਇਆ ਹੈ। ‘ਪੰਜਾਬ (ਮਾਈ ਮਦਰਲੈਂਡ)’ ਦੇ ਨਾਂ ਤੋਂ ਇਹ ਗੀਤ ਯੂਟਿਊਬ ’ਤੇ ਰਿਲੀਜ਼ ਹੋਇਆ ਹੈ। ਗੀਤ ’ਚ ਕਿਸਾਨ ਅੰਦੋਲਨ ਤੇ ਪੰਜਾਬੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹੀ ਨਹੀਂ, ਯੂਟਿਊਬ ’ਤੇ ਇਹ ਗੀਤ ਨੰਬਰ 1 ’ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ 3 ਲੱਖ ਤੋਂ ਵੱਧ ਲਾਈਕਸ ਤੇ 61 ਹਜ਼ਾਰ ਤੋਂ ਵੱਧ ਕੁਮੈਂਟਸ ਮਿਲ ਚੁੱਕੇ ਹਨ।

ਗੀਤ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਸਿੱਧੂ ਮੂਸੇ ਵਾਲਾ ਨੇ ਲਿਖੇ ਹਨ ਤੇ ਕੰਪੋਜ਼ ਤੇ ਕੰਸੈਪਟ ਵੀ ਸਿੱਧੂ ਦਾ ਹੀ ਹੈ। ਗੀਤ ਨੂੰ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦਾ ਸੋਸ਼ਲ ਮੀਡੀਆ ਦੇ ਨਾਲ-ਨਾਲ ਸਿੱਧੂ ਮੂਸੇ ਵਾਲਾ ਜ਼ਮੀਨੀ ਪੱਧਰ ’ਤੇ ਵੀ ਸਮਰਥਨ ਕਰ ਰਹੇ ਹਨ। ਸਮੇਂ-ਸਮੇਂ ’ਤੇ ਸਿੱਧੂ ਮੂਸੇ ਵਾਲਾ ਕਿਸਾਨ ਅੰਦੋਲਨ ’ਚ ਸ਼ਿਰਕਤ ਕਰਕੇ ਸੇਵਾ ’ਚ ਹੱਥ ਵੰਡਾਉਂਦੇ ਹਨ।

ਨੋਟ– ਸਿੱਧੂ ਮੂਸੇ ਵਾਲਾ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh