ਪੁੱਤ ਦੀਆਂ ਅਸਥੀਆਂ ਜਲਪ੍ਰਵਾਹ ਕਰਨ ਮਗਰੋਂ ਬੇਸੁੱਧ ਹੋਈ ਸਿੱਧੂ ਮੂਸੇ ਵਾਲਾ ਦੀ ਮਾਂ

06/01/2022 5:17:05 PM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀਆਂ ਅਸਥੀਆਂ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤੀਆਂ ਗਈਆਂ। ਅਸਥੀਆਂ ਜਲਪ੍ਰਵਾਹ ਕਰਨ ਉਪਰੰਤ ਇਕ ਵੀਡੀਓ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਸ ’ਚ ਸਿੱਧੂ ਦੀ ਮਾਤਾ ਜੀ ਬੇਸੁੱਧ ਪਏ ਹਨ।

ਵੀਡੀਓ ’ਚ ਦਿਖਾਇਆ ਗਿਆ ਹੈ ਕਿ ਸਿੱਧੂ ਦੀ ਮਾਤਾ ਜੀ ਨੂੰ ਜ਼ਮੀਨ ’ਤੇ ਲੇਟਾ ਕੇ ਆਸੇ-ਪਾਸਿਓਂ ਹਵਾ ਝੱਲੀ ਜਾ ਰਹੀ ਹੈ। ਇਸ ਤੋਂ ਬਾਅਦ ਸਿੱਧੂ ਦੀ ਮਾਤਾ ਜੀ ਨੂੰ ਵ੍ਹੀਲਚੇਅਰ ’ਤੇ ਬਿਠਾ ਕੇ ਗੁਰਦੁਆਰੇ ’ਚੋਂ ਬਾਹਰ ਲਿਆਂਦਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’

ਦੱਸ ਦੇਈਏ ਕਿ ਅੱਜ ਸਵੇਰੇ ਫੁੱਲ ਚੁਗਣ ਮਗਰੋਂ ਸਿੱਧੂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤੀਆਂ ਗਈਆਂ। ਫੁੱਲ ਚੁਗਣ ਤੇ ਅਸਥੀਆਂ ਜਲਪ੍ਰਵਾਹ ਕਰਨ ਵੇਲੇ ਸਿੱਧੂ ਦੇ ਮਾਤਾ-ਪਿਤਾ ਬੇਹੱਦ ਭਾਵੁਕ ਨਜ਼ਰ ਆਏ।

ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਸਿੱਧੂ ਦਾ ਐਤਵਾਰ ਸ਼ਾਮ ਨੂੰ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਉਮਰ 28 ਸਾਲ ਸੀ। ਸਿੱਧੂ ਨੇ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News