ਪਿਛਲੇ ਸਾਲ ਕਿੰਨੇ ਚਾਵਾਂ ਨਾਲ ਮਨਾਇਆ ਸੀ ਸਿੱਧੂ ਮੂਸੇ ਵਾਲਾ ਦਾ ਜਨਮਦਿਨ, ਦੇਖੋ ਵੀਡੀਓ

06/11/2022 12:27:29 PM

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਜਨਮਦਿਨ ਹੈ। ਸਿੱਧੂ ਦੇ ਜਨਮਦਿਨ ਮੌਕੇ ਹਰ ਕੋਈ ਉਸ ਨੂੰ ਯਾਦ ਕਰ ਭਾਵੁਕ ਹੋ ਰਿਹਾ ਹੈ। ਸਿੱਧੂ ਦੇ ਇਸ ਖ਼ਾਸ ਦਿਨ ਨੂੰ ਉਸ ਦੇ ਚਾਹੁਣ ਵਾਲੇ ਰੋ-ਰੋ ਕੇ ਮਨਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਮਗਰੋਂ ਹਰ ਪੰਜਾਬੀ ਦੁਖੀ ਤੇ ਸਦਮੇ ’ਚ ਹੈ। ਪੰਜਾਬ ’ਚ ਇੰਨੀ ਵੱਡੀ ਘਟਨਾ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਥੇ ਸਿੱਧੂ ਮੂਸੇ ਵਾਲਾ ਦੇ ਪਿਛਲੇ ਸਾਲ ਮਨਾਏ ਜਨਮਦਿਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸਿੱਧੂ ਮੂਸੇ ਵਾਲਾ ਆਪਣੇ ਚਾਹੁਣ ਵਾਲਿਆਂ ਨਾਲ ਜਨਮਦਿਨ ਦਾ ਜਸ਼ਨ ਮਨਾ ਰਿਹਾ ਹੈ, ਨਾਲ ਹੀ ਪਟਾਕੇ ਵੀ ਚਲਾਏ ਜਾ ਰਹੇ ਹਨ।

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਇਸ ਦੁਨੀਆ ’ਚ ਨਹੀਂ ਰਿਹਾ। ਬੇਸ਼ੱਕ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਕੇ ਮਾਰ ਦਿੱਤਾ ਗਿਆ ਹੈ ਪਰ ਉਸ ਦੇ ਗੀਤਾਂ ਰਾਹੀਂ ਉਹ ਰਹਿੰਦੀ ਦੁਨੀਆ ਤਕ ਯਾਦ ਰਹੇਗਾ।

ਨੋਟ– ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh