ਸਿੱਧੂ ਮੂਸੇ ਵਾਲਾ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਐਲਾਨ ਕੀਤੀ ਨਵੀਂ ਫ਼ਿਲਮ

11/12/2020 1:24:05 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਕਰਕੇ ਅਕਸਰ ਸੁਰਖੀਆਂ ’ਚ ਬਣੇ ਰਹਿੰਦੇ ਹਨ। ਜਿਥੇ ਫੈਨਜ਼ ਵਲੋਂ ਸਿੱਧੂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਰਿਹਾ ਹੈ, ਉਥੇ ਕੁਝ ਲੋਕਾਂ ਵਲੋਂ ਉਸ ਦੇ ਗੀਤਾਂ ਨੂੰ ਭੜਕਾਊ ਦੱਸਿਆ ਜਾਂਦਾ ਰਿਹਾ ਹੈ।

ਸਿੱਧੂ ਮੂਸੇ ਵਾਲਾ ਪਿਛਲੇ ਸਾਲ ਆਪਣੀ ਡੈਬਿਊ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਕਰਕੇ ਵੀ ਕਾਫੀ ਸੁਰਖੀਆਂ ’ਚ ਸਨ। ਉਸ ਦੇ ਫੈਨਜ਼ ਸਿੱਧੂ ਦੀ ਪਹਿਲੀ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ, ਜੋ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਸਾਲ ਰਿਲੀਜ਼ ਨਹੀਂ ਹੋ ਸਕੀ। ਇਸ ਫ਼ਿਲਮ ’ਚ ਮੈਂਡੀ ਤੱਖਰ ਸਿੱਧੂ ਦੇ ਆਪੋਜ਼ਿਟ ਨਜ਼ਰ ਆਉਣ ਵਾਲੀ ਹੈ।

ਹੁਣ ਸਿੱਧੂ ਮੂਸੇ ਵਾਲਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦਿਆਂ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪੋਸਟਰ ਉਸ ਨੇ ਹਾਲ ਹੀ ’ਚ ਸ਼ੇਅਰ ਕੀਤਾ ਹੈ। ਸਿੱਧੂ ਮੂਸੇ ਵਾਲਾ ਵਲੋਂ ਜਿਸ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਨਾਂ ਹੈ ‘ਮੂਸਾ ਜੱਟ’। ਫ਼ਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਸਿੱਧੂ ਨੇ ਲਿਖਿਆ, ‘ਬਾਬਾ ਮਿਹਰ ਕਰੇ।’

 
 
 
 
 
View this post on Instagram
 
 
 
 
 
 
 
 
 

BABA MEHAR KRE 🌾

A post shared by Sidhu Moosewala (ਮੂਸੇ ਆਲਾ) (@sidhu_moosewala) on Nov 11, 2020 at 7:33am PST

ਦੱਸਣਯੋਗ ਹੈ ਕਿ ਸਿੱਧੂ ਦੀ ਇਹ ਫ਼ਿਲਮ 16 ਜੂਨ 2021 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹੈ। ਫ਼ਿਲਮ ਰੁਪਾਲੀ ਗੁਪਤਾ ਵਲੋਂ ਪ੍ਰੋਡਿਊਸ ਕੀਤੀ ਜਾਵੇਗੀ। ਫ਼ਿਲਮ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਵਲੋਂ ਡਾਇਰੈਕਟ ਕੀਤੀ ਜਾਵੇਗੀ, ਜਿਸ ਦੀ ਕਹਾਣੀ ਗੁਰਿੰਦਰ ਡਿੰਪੀ ਨੇ ਲਿਖੀ ਹੈ। ਹੁਣ ਸਿੱਧੂ ਦੀ ਇਹ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਤੋਂ ਪਹਿਲਾਂ ਰਿਲੀਜ਼ ਹੁੰਦੀ ਹੈ ਜਾਂ ਫਿਰ ਬਾਅਦ ’ਚ ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

Rahul Singh

This news is Content Editor Rahul Singh