ਸਦਮੇ ''ਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਵੀ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ (ਵੇਖੋ ਵੀਡੀਓ)

09/03/2021 3:10:46 PM

ਚੰਡੀਗੜ੍ਹ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਟੀ. ਵੀ. ਅਤੇ ਬਾਲੀਵੁੱਡ ਦੇ ਵੱਡੇ ਸਿਤਾਰੇ ਸਦਮੇ 'ਚ ਹਨ ਪਰ ਸਭ ਤੋਂ ਵੱਧ ਸਦਮੇ 'ਚ ਉਸ ਦੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ ਹੈ, ਜਿਹੜੀ ਸਿਧਾਰਥ ਲਈ ਕਈ ਵਾਰੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਸਿਧਾਰਥ ਦੀ ਮੌਤ ਤੋਂ ਬਾਅਦ ਇਸ ਜੋੜੀ ਦੀਆਂ ਕਈ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚੋਂ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ, ਜੋ ਸੋਸ਼ਲ ਮੀਡੀਆ 'ਤੇ ਕੱਲ੍ਹ ਦੀ ਖ਼ੂਬ ਵਾਇਰਲ ਹੋ ਰਹੀ ਹੈ।

ਇਹ ਵੀ ਖ਼ਬਰ ਪੜ੍ਹੋ - ਸ਼ਹਿਨਾਜ਼ ਦੇ ਹੱਥਾਂ 'ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ, ਸਾਹਮਣੇ ਆਇਆ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ

'ਮੁਝ ਸੇ ਸ਼ਾਦੀ ਕਰੋਗੇ' ਸ਼ੋਅ ਦੀ ਹੈ ਇਹ ਵੀਡੀਓ
ਦੱਸ ਦਈਏ ਕਿ ਇਹ ਵੀਡੀਓ ਟੀ. ਵੀ. ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਹੈ, ਜਿਸ 'ਚ ਸ਼ਹਿਨਾਜ ਕੌਰ ਗਿੱਲ ਆਪਣੇ ਲਈ ਲਾੜਾ ਲੱਭਣ ਲਈ ਆਈ ਸੀ। ਇਸ ਸ਼ੋਅ 'ਚ ਸਿਧਾਰਥ ਸ਼ੁਕਲਾ ਵੀ ਪਹੁੰਚੇ ਸਨ। ਵੀਡੀਓ 'ਚ ਤੁਸੀ ਵੇਖ ਸਕਦੇ ਹੋ ਕਿ ਸ਼ਹਿਨਾਜ਼ ਕੌਰ ਗਿੱਲ ਦੀਆਂ ਅੱਖਾਂ ਬੰਦ ਸਨ ਅਤੇ ਮਨੀਸ਼ ਪਾਲ ਉਨ੍ਹਾਂ ਨੂੰ ਲੜਕੇ ਨੂੰ ਹੱਥ ਲਾ ਕੇ ਉਸ ਦੀ ਪ੍ਰਸਨੈਲਿਟੀ ਜਾਂਚਣ ਲਈ ਕਹਿੰਦੇ ਹਨ। ਜਿਵੇਂ ਹੀ ਸ਼ਹਿਨਾਜ਼, ਸਿਧਾਰਥ ਦੇ ਨਜ਼ਦੀਕ ਪਹੁੰਚਦੀ ਹੈ, ਉਹ ਕਹਿੰਦੀ ਹੈ, ''ਇਸ ਨੂੰ ਟੱਚ ਕਰਨ 'ਤੇ ਬਿਲਕੁਲ ਸਿਧਾਰਥ ਸ਼ੁਕਲਾ ਵਰਗਾ ਮਹਿਸੂਸ ਹੋ ਰਿਹਾ ਹੈ ਪਰ ਜਿਵੇਂ ਹੀ ਸਨਾ, ਸਿਡ ਨੂੰ ਵੇਖਦੀ ਹੈ, ਉਹ ਖੁ਼ਸ਼ੀ ਨਾਲ ਨੱਚ ਉੱਠਦੀ ਹੈ ਅਤੇ ਪਿਆਰ ਨਾਲ ਉਨ੍ਹਾਂ ਦੇ ਗਲੇ ਲੱਗ ਜਾਂਦੀ ਹੈ।'' ਇਸ ਵੀਡੀਓ ਤੇ ਲੋਕ ਲਗਾਤਾਰ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਲੋਕਾਂ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।

ਸ਼ੁਰੂਆਤੀ ਕਰੀਅਰ
‘ਬਾਲਿਕਾ ਵਧੂ’ ’ਚ ਸ਼ਿਵ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ ’ਚ ਹਿੱਸਾ ਲਿਆ ਸੀ। ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਇਸ ਸ਼ੋਅ ਦੇ ਜੱਜ ਕਰਨ ਜੋਹਰ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।

ਇਹ ਵੀ ਖ਼ਬਰ ਪੜ੍ਹੋ - ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ

ਫ਼ਿਲਮੀ ਸਫ਼ਰ
ਸ਼ੁਕਲਾ ਨੇ 2014 'ਚ ਕਰਨ ਜੌਹਰ ਦੀ ਫ਼ਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫ਼ਿਲਮ 'ਚ ਉਨ੍ਹਾਂ ਵਰੁਣ ਧਵਨ ਤੇ ਆਲੀਆ ਭੱਟ ਨਾਲ ਸਹਾਇਕ ਭੂਮਿਕਾ ਨਿਭਾਈ। ਅਦਾਕਾਰ ਮਨੋਜ ਵਾਜਪਾਈ, ਫ਼ਿਲਮ ਨਿਰਮਾਤਾ ਹੰਸਲ ਮਹਿਤਾ, ਅਦਾਕਾਰ ਰਿਤੇਸ਼ ਦੇਸ਼ਮੁੱਖ ਤੇ ਰਾਜੀਵ ਖੰਡੇਲਵਾਲ ਨੇ ਸ਼ੁਕਲਾ ਦੇ ਚਲੇ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਵੀ ਖ਼ਬਰ ਪੜ੍ਹੋ - ਸ਼ਮਸ਼ਾਨਘਾਟ ਲਿਆਂਦੀ ਗਈ ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ, ਥੋੜ੍ਹੀ ਦੇਰ ’ਚ ਹੋਵੇਗਾ ਸਸਕਾਰ

sunita

This news is Content Editor sunita