‘ਪਠਾਨ’ ਸਿਰਫ਼ ਇਕ ਫ਼ਿਲਮ ਹੀ ਨਹੀਂ, ਸਗੋਂ ਇਕ ਜਜ਼ਬਾਤ ਹੈ : ਸਿਧਾਰਥ ਆਨੰਦ

11/03/2022 11:06:03 AM

ਮੁੰਬਈ (ਬਿਊਰੋ)– ਸਿਧਾਰਥ ਆਨੰਦ ਦਾ ਕਹਿਣਾ ਹੈ ਕਿ ‘ਪਠਾਨ’ ਦਾ ਟੀਜ਼ਰ ਗੁਪਤ ਤੌਰ ’ਤੇ ਰਿਲੀਜ਼ ਕਰਨ ਦਾ ਆਇਡੀਆ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਜਨਮਦਿਨ ਦੁਨੀਆ ਭਰ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਮਨਾਉਣਾ ਸੀ। ਯਸ਼ਰਾਜ ਫ਼ਿਲਮਜ਼ ਦੀ ਇਕ ਸ਼ਾਨਦਾਰ ਐਕਸ਼ਨ ਫ਼ਿਲਮ ‘ਪਠਾਨ’ ਆਦਿਤਿਆ ਚੋਪੜਾ ਦੀ ਸਪਾਈ ਯੂਨੀਵਰਸ ਦਾ ਹਿੱਸਾ ਹੈ।

ਇਸ ਬਹੁ-ਚਰਚਿਤ ਫ਼ਿਲਮ ’ਚ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰਜ਼ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾਵਾਂ ’ਚ ਹਨ। ਸਿਧਾਰਥ ਦਾ ਕਹਿਣਾ ਹੈ ਕਿ ‘ਪਠਾਨ’ ਦੀ ਇਕ ਝਲਕ ਪਾਉਣ ਲਈ ਦਰਸ਼ਕਾਂ ’ਚ ਬੇਮਿਸਾਲ ਕ੍ਰੇਜ਼ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮਦਿਨ, ਦੇਖੋ ਕਿਊਟ ਤਸਵੀਰਾਂ

ਇਹ ਸਭ ਸਿਰਫ਼ ਸ਼ਾਹਰੁਖ ਖ਼ਾਨ ਦੇ ਸੁਪਰ ਸਟਾਰਡਮ ਕਾਰਨ। ‘ਪਠਾਨ’ ਦਾ ਟੀਜ਼ਰ ਰਿਲੀਜ਼ ਕਰਨ ਲਈ ਸ਼ਾਹਰੁਖ ਦੇ ਜਨਮਦਿਨ ਤੋਂ ਵਧੀਆ ਕੋਈ ਦਿਨ ਨਹੀਂ ਹੋ ਸਕਦਾ। ਸਾਡੇ ਲਈ ‘ਪਠਾਨ’ ਸਿਰਫ਼ ਇਕ ਫ਼ਿਲਮ ਨਹੀਂ ਹੈ, ਸਗੋਂ ਇਕ ਭਾਵਨਾ ਹੈ ਕਿਉਂਕਿ ਅਸੀਂ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਆਨਸਕ੍ਰੀਨ ਆਈਕਨ ਦੇ ਨਾਲ ਇਕ ਸ਼ਾਨਦਾਰ ਐਕਸ਼ਨ ਤਮਾਸ਼ਾ ਬਣਾਉਣ ਦਾ ਟੀਚਾ ਰੱਖਦੇ ਹਾਂ।

ਫ਼ਿਲਮ ਦਾ ਟੀਜ਼ਰ 25 ਜਨਵਰੀ, 2023 ਨੂੰ ਵੱਡੇ ਪਰਦੇ ’ਤੇ ਉਸ ਵਾਅਦੇ ਨੂੰ ਪੂਰਾ ਕਰਨ ਦੀ ਸਿਰਫ਼ ਇਕ ਸ਼ੁਰੂਆਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh