ਗ੍ਰਿਫ਼ਤਾਰੀ ਤੋਂ ਬਾਅਦ ਭਰਾ ਨੇ ਖੋਲ੍ਹਿਆ ਰੀਆ ਚੱਕਰਵਰਤੀ ਦਾ ਕਾਲਾ ਚਿੱਠਾ, ਦੱਸਿਆ ''ਨਸ਼ਾ ਤਸਕਰੀ'' ਦਾ ਸੱਚ

09/05/2020 12:37:06 PM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗਜ਼ ਐਂਗਲ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਵੀ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਮੁੱਖ ਦੋਸ਼ੀ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸ਼ੁਰੂਆਤ ਤੋਂ ਹੀ ਡਰੱਗਜ਼ ਦੀ ਖਰੀਦਾਰੀ ਨੂੰ ਲੈ ਕੇ ਟਾਲ-ਮਟੋਲ ਕਰ ਰਿਹਾ ਹੈ ਪਰ ਐੱਨ. ਸੀ. ਬੀ. ਦੀ ਹਿਰਾਸਤ 'ਚ ਆਉਣ ਤੋਂ ਬਾਅਦ ਸ਼ੌਵਿਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੀ ਭੈਣ ਲਈ ਡਰੱਗਜ਼ ਦੀ ਖਰੀਦਾਰੀ ਕੀਤੀ ਹੈ। ਇਸ ਤੋਂ ਬਾਅਦ ਡਰੱਗਜ਼ ਮਾਮਲੇ 'ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟਾਈਮਸ ਨਾਓ ਦੀ ਰਿਪੋਰਟ ਮੁਤਾਬਕ, ਸ਼ੌਵਿਕ ਚੱਕਰਵਰਤੀ ਨੇ ਐੱਨ. ਸੀ. ਬੀ. ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਭੈਣ ਰੀਆ ਚੱਕਰਵਰਤੀ ਲਈ ਡਰੱਗਜ਼ ਖਰੀਦੀ ਹੈ।

ਰਿਪੋਰਟ ਮੁਤਾਬਕ, ਸੈਮੁਅਲ ਮਿਰਾਂਡਾ ਤੇ ਸ਼ੌਵਿਕ ਰੀਆ ਚੱਕਰਵਰਤੀ ਦੇ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਦੇ ਸਨ। ਐੱਨ. ਸੀ. ਬੀ. ਨੇ ਡਿਜ਼ੀਟਲ ਰਿਕਾਰਡ ਦੀ ਛਾਣਬੀਨ ਕੀਤੀ ਹੈ। ਇਸ 'ਚ ਡਰੱਗਜ਼ ਦੇ ਕੁੱਲ 12 ਟ੍ਰਾਂਜੇਕਸ਼ਨ ਹੋਏ। ਸ਼ੌਵਿਕ ਦੇ ਇਸ ਖ਼ੁਲਾਸੇ ਤੋਂ ਬਾਅਦ ਐੱਨ. ਸੀ. ਬੀ. ਹੁਣ ਰੀਆ ਚੱਕਰਵਰਤੀ ਨੂੰ ਵੀ ਪੁੱਛਗਿੱਛ ਲਈ ਬੁਲਾਉਣ ਵਾਲੀ ਹੈ। ਰੀਆ ਨੂੰ ਐੱਨ. ਸੀ. ਬੀ. ਐਤਵਾਰ ਨੂੰ ਪੁੱਛਗਿੱਛ ਲਈ ਸੰਮਨ ਭੇਜ ਸਕਦੀ ਹੈ। ਇਸ ਤੋਂ ਬਾਅਦ ਰੀਆ ਚੱਕਰਵਰਤੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਐੱਨ. ਸੀ. ਬੀ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਕੋਲ ਹਾਲੇ ਵੀ 23 ਜੀਬੀ ਡਾਟਾ ਹੈ। ਏਜੰਸੀਆਂ ਹਾਲੇ ਵੀ ਇਸ ਦੀ ਜਾਂਚ ਕਰ ਰਹੀਆਂ ਹਨ। ਇਸ ਡਾਟੇ ਦੀ ਜਾਂਚ ਨਾਲ ਏਜੰਸੀਆਂ ਹਾਲੇ ਹੋਰ ਲੋਕਾਂ ਨੂੰ ਵੀ ਟਰੇਸ ਕਰ ਸਕਦੀ ਹੈ।

ਸੁਸ਼ਾਂਤ ਦੇ ਘਰ ਕ੍ਰਾਈਮ ਸੀਨ ਰੀ-ਕ੍ਰਿਏਟ ਕਰਨ ਪਹੁੰਚੀ ਸੀ. ਬੀ. ਆਈ. ਦੀ ਟੀਮ
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ  ਅੱਜ ਮੁੰਬਈ 'ਚ ਸੁਸ਼ਾਂਤ ਦੇ ਘਰ ਪਹੁੰਚੀ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਸਿੰਘ ਰਾਜਪੂਤ ਦੇ ਬਾਂਦਰਾ ਸਥਿਤ ਘਰ ਪਹੁੰਚੀ ਹੈ। ਸੀ. ਬੀ. ਆਈ. ਨਾਲ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਵੀ ਹੈ। ਇਸ ਟੀਮ 'ਚ ਦਿੱਲੀ ਸਥਿਤ ਏਮਜ ਦੇ ਡਾਕਟਰ ਵੀ ਹਨ। ਸਿਧਾਰਥ ਪਿਠਾਨੀ, ਨੀਰਜ ਵੀ ਸੁਸ਼ਾਂਤ ਦੇ ਘਰ 'ਚ ਮੌਜ਼ੂਦ ਹਨ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਦੇ ਘਰ ਕ੍ਰਾਈਮ ਸੀਨ ਰੀ-ਕ੍ਰਿਏਟ ਕਰਨ ਪਹੁੰਚੀ ਸੀ।


sunita

Content Editor

Related News