ਫਿਲਮ ''ਸ਼ੋਰਗੁੱਲ'' ਦਾ ਟ੍ਰੇਲਰ ਰਿਲੀਜ਼

05/27/2016 3:29:15 PM

ਨਵੀਂ ਦਿੱਲੀ—ਬਾਲੀਵੁੱਡ ਅਦਾਕਾਰ ''ਜਿੰਮੀ ਸ਼ੇਰਗਿੱਲ'' ਦੀ ਆਉਣ ਵਾਲੀ ਫਿਲਮ ''ਸ਼ੋਰਗੁੱਲ'' ਦਾ ਅੱਜ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ''ਚ ਅੱਜ ਦੀ ਭਾਰਤੀ ਰਾਜਨੀਤੀ ਦਾ ਦ੍ਰਿਸ਼ ਦਿਖਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਇਸ ਟ੍ਰੇਲਰ ''ਚ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਦਰਸ਼ਾਇਆ ਗਿਆ ਹੈ ਕਿ ਕਿਸ ਤਰ੍ਹਾਂ ਲਵ-ਜਿਹਾਦ, ਭਾਰਤ ਮਾਤਾ ਦੀ ਜੈ ਅਤੇ ਗਾਊ ਮਾਤਾ ਦਾ ਏਜੰਡਾ ਬਣਾ ਕੇ ਰਾਜਨੀਤੀ ਕੀਤੀ ਜਾ ਸਕਦੀ ਹੈ ਇਹ ਫਿਲਮ 24 ਜੂਨ ਨੂੰ ਸਿਨੇਮਾ ਭਰ ''ਚ ਰਿਲੀਜ਼ ਕੀਤੀ ਜਾਵੇਗੀ।