ਗਾਇਕ ਇੰਦਰ ਚਾਹਲ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਈ ਖ਼ੂਬਸੂਰਤ ਅਦਾਕਾਰਾ ਸ਼ਿਵਾਂਗੀ ਜੋਸ਼ੀ (ਵੀਡੀਓ)

03/25/2021 7:01:32 PM

ਚੰਡੀਗੜ੍ਹ (ਬਿਊਰੋ) : ਮਸ਼ਹੂਰ ਟੀ. ਵੀ. ਅਦਾਕਾਰਾ ਸ਼ਿਵਾਂਗੀ ਜੋਸ਼ੀ ਤੇ ਪੰਜਾਬੀ ਗਾਇਕ ਇੰਦਰ ਚਾਹਲ ਦਾ ਨਵਾਂ ਗੀਤ 'ਕਿਸਮਤ ਤੇਰੀ' ਰਿਲੀਜ਼ ਹੋ ਗਿਆ ਹੈ। ਇਸ ਵੀਡੀਓ 'ਚ ਸ਼ਿਵਾਂਗੀ ਬਹੁਤ ਖ਼ੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗਾਇਕ ਇੰਦਰ ਚਾਹਲ ਵੀ ਕੂਲ ਲੱਗ ਰਿਹਾ ਹੈ।  ਦੱਸ ਦਈਏ ਕਿ ਇਹ ਇਹ ਗੀਤ ਯੂਟਿਊਬ 'ਤੇ ਵੀ ਟ੍ਰੈਂਡ ਕਰ ਰਿਹਾ ਹੈ। ਸ਼ਿਵਾਂਗੀ ਤੇ ਇੰਦਰ ਦੀ ਕੈਮਿਸਟਰੀ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਗੀਤ ਦਾ ਥੀਮ 'ਪਜ਼ੇਸਿਵ ਗਰਲਫ੍ਰੈਂਡ' 'ਤੇ ਅਧਾਰਤ ਹੈ। ਇਸ ਵੀਡੀਓ 'ਚ ਸ਼ਿਵਾਂਗੀ ਨੇ ਪਜ਼ੇਸਿਵ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਪ੍ਰੇਮੀ ਬਾਰੇ ਸਭ ਕੁਝ ਸਮਝਦੀ ਹੈ ਅਤੇ ਉਸ ਨੂੰ ਆਪਣੇ ਨੇੜੇ ਵੇਖਣਾ ਚਾਹੁੰਦੀ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੰਦਰ ਸ਼ਿਵਾਂਗੀ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਸ਼ਿਵਾਂਗੀ ਉਸ ਦਾ ਪਿੱਛਾ ਕਰਦੀ ਹੋਈ ਉਸ ਕੋਲ ਪਹੁੰਚ ਜਾਂਦੀ ਹੈ।

ਦੱਸਣਯੋਗ ਹੈ ਕਿ ਸ਼ਿਵਾਂਗੀ ਜੋਸ਼ੀ ਨੇ ਛੋਟੇ ਪਰਦੇ 'ਤੇ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਵੇਖਣ ਲਈ ਬੇਚੈਨ ਰਹਿੰਦੇ ਹਨ। ਉਸ ਦੀਆਂ ਤਸਵੀਰਾਂ ਤੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਨੋਟ - ਇੰਦਰ ਚਾਹਲ ਤੇ ਸ਼ਿਵਾਂਗੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News