ਸ਼ਿੰਦੇ ਨੇ ਸਿੱਧੂ ਮੂਸੇ ਵਾਲਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਲਿਖਿਆ- ‘ਮਿਸ ਯੂ ਚਾਚਾ ਜੀ’’

12/17/2022 12:03:28 PM

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕ ਸੀ। ਸਿੱਧੂ ਮੂਸੇ ਵਾਲਾ ਦਾ ਗੀਤ ‘ਸੋ ਹਾਈ’ ਗਿੱਪੀ ਦੇ ਹੀ ਮਿਊਜ਼ਿਕ ਬੈਨਰ ਹੰਬਲ ਮਿਊਜ਼ਿਕ ’ਤੇ ਰਿਲੀਜ਼ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ED ਨੇ ਰਕੁਲ ਪ੍ਰੀਤ ਸਿੰਘ ਨੂੰ ਭੇਜਿਆ ਸੰਮਨ, ਡਰੱਗਜ਼ ਤੇ ਮਨੀ ਲਾਂਡਰਿੰਗ ਕੇਸ ’ਚ ਹੋਵੇਗੀ ਪੁੱਛਗਿੱਛ

ਗਿੱਪੀ ਦੇ ਘਰਵਾਲਿਆਂ ਨਾਲ ਵੀ ਸਿੱਧੂ ਦੀ ਨੇੜਤਾ ਸੀ। ਇਸੇ ਦੇ ਚਲਦਿਆਂ ਗਿੱਪੀ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨੂੰ ਚਾਚਾ ਕਿਹਾ ਹੈ।

ਤਸਵੀਰਾਂ ਪੁਰਾਣੇ ਐਵਾਰਡ ਸਮਾਰੋਹ ਦੀਆਂ ਹਨ, ਜਿਸ ’ਚ ਸ਼ਿੰਦਾ ਨੂੰ ਸਿੱਧੂ ਦੀ ਗੋਦ ’ਚ ਬੈਠੇ ਦੇਖਿਆ ਜਾ ਸਕਦਾ ਹੈ।

ਤਸਵੀਰਾਂ ਦੀ ਕੈਪਸ਼ਨ ’ਚ ਸ਼ਿੰਦਾ ਗਰੇਵਾਲ ਨੇ ਲਿਖਿਆ, ‘‘ਮੇਰੇ ਚਾਚਾ ਮੇਰੇ ਐਵਾਰਡ ਫੰਕਸ਼ਨ ’ਚ। ਚਾਚਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਾਂ।’’

ਦੱਸ ਦੇਈਏ ਕਿ ਕੁਝ ਲੋਕ ਸ਼ਿੰਦਾ ਨੂੰ ਇਸ ਗੱਲੋਂ ਵੀ ਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਨੇ ਇੰਸਟਾਗ੍ਰਾਮ ’ਤੇ ਸਿੱਧੂ ਮੂਸੇ ਵਾਲਾ ਨੂੰ ਫਾਲੋਅ ਕਿਉਂ ਨਹੀਂ ਕੀਤਾ। ਉਥੇ ਕੁਝ ਲੋਕ ਸ਼ਿੰਦਾ ਦੇ ਬਚਾਅ ’ਚ ਇਹ ਆਖ ਰਹੇ ਹਨ ਕਿ ਫਾਲੋਅ ਕਰਨ ਨਾਲ ਪਿਆਰ ਘੱਟ ਜਾਂ ਵੱਧ ਨਹੀਂ ਹੋ ਜਾਂਦਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh