ਸ਼ਿਲਪਾ ਸ਼ੈੱਟੀ ਨੇ ਸੁਣਾਈ ਪਤੀ ਰਾਜ ਕੁੰਦਰਾ ਦੇ ਸੰਘਰਸ਼ ਦੇ ਦਿਨਾਂ ਦੀ ਕਹਾਣੀ (ਵੀਡੀਓ)

07/29/2021 1:49:27 PM

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਬਿਜਨੈਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਸੀ। ਰਾਜ ਨੂੰ ਇਸ ਕੇਸ ’ਚ ਅਜੇ ਤੱਕ ਜ਼ਮਾਨਤ ਨਹੀਂ ਮਿਲ ਪਾਈ। 27 ਜੁਲਾਈ ਨੂੰ ਰਾਜ ਦੀ ਸੁਣਵਾਈ ਹੋਈ ਸੀ ਜਿਸ ਤੋਂ ਬਾਅਦ ਕੋਰਟ ਨੇ 14 ਦਿਨਾਂ ਦੇ ਲਈ ਰਾਜ ਦੀ ਨਿਆਂਇਕ ਹਿਰਾਸਤ ਹੋਰ ਵਧਾ ਦਿੱਤੀ। ਰਾਜ  ਨੂੰ ਹੁਣ 10 ਅਗਸਤ ਤੱਕ ਹੋਰ ਜੇਲ੍ਹ ’ਚ ਹੀ ਰਹਿਣਾ ਹੋਵੇਗਾ। ਹਾਲ ਹੀ ’ਚ ਸ਼ਿਲਪਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਅਦਾਕਾਰਾ ਰਾਜ ਦੇ ਸੰਘਰਸ਼ ਦੇ ਦਿਨਾਂ ਦੀ ਗੱਲ ਕਰ ਰਹੀ ਹੈ।


ਇਸ ਵੀਡੀਓ ’ਚ ਸ਼ਿਲਪਾ ਬਲਿਊ ਐਂਡ ਪਿੰਕ ਆਊਟਫਿਟ ’ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ। ਸ਼ਿਲਪਾ ਆਖ ਰਹੀ ਹੈ ਕਿ-ਰਾਜ ਕੁੰਦਰਾ ਨੇ ਕਿੰਝ ਬਚਪਨ ਤੋਂ ਹੀ ਸੰਘਰਸ਼ ਭਰੇ ਦਿਨ ਦੇਖੋ। ਰਾਜ ਦੇ ਪਾਪਾ ਲੰਡਨ ’ਚ ਇਕ ਬੱਸ ਕੰਡਕਟਰ ਸਨ ਅਤੇ ਮਾਂ ਇਕ ਕਾਟਨ ਫੈਕਟਰੀ ’ਚ ਕੰਮ ਕਰਦੀ ਸੀ। ਉਸ ਸਮੇਂ ਰਾਜ ਸਿਰਫ 6 ਮਹੀਨੇ ਦੇ ਸਨ। ਕੋਈ ਮਦਦ ਨਹੀਂ ਕਰਦਾ ਸੀ ਤਾਂ ਦੋਵੇਂ ਰਾਜ ਨੂੰ ਕਾਰ ’ਚ ਬਿਠਾ ਕੇ ਹੱਥ ’ਚ ਦੁੱਧ ਦੀ ਬੋਤਲ ਫੜਾ ਕੇ ਕੰਮ ’ਤੇ ਚੱਲੇ ਜਾਂਦੇ ਸਨ। ਫਿਰ ਮੰਮੀ-ਪਾਪਾ 4 ਘੰਟੇ ਬਾਅਦ ਆ ਕੇ ਰਾਜ ਨੂੰ ਦੇਖਦੇ ਸਨ। ਉਨ੍ਹਾਂ ਨੇ ਇਕੱਲੇ ਆਪਣੇ ਬੱਚਿਆਂ ਨੂੰ ਪਾਲਿਆ ਹੈ। ਉਹ ਵੀ ਬਿਨ੍ਹਾਂ ਕਿਸੇ ਮਦਦ ਦੇ ਹੀ। ਸ਼ਿਲਪਾ ਦੀ ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ।


ਦੱਸ ਦੇਈਏ ਕਿ ਰਾਜ ਦੇ ਪਿਤਾ ਨੇ ਬਾਅਦ ’ਚ ਬੱਸ ਕੰਡਕਟਰ ਦਾ ਕੰਮ ਛੱਡ ਕੇ ਇਕ ਛੋਟਾ ਜਿਹਾ ਬਿਜਨੈਸ ਸ਼ੁਰੂ ਕੀਤਾ। ਰਾਜ ਦੀ ਪਰਵਰਿਸ਼ ਉੱਥੇ ਹੋਈ। ਜਦੋਂ ਉਹ 18 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਪਾਪਾ ਦੇ ਬਿਜਨੈੱਸ ’ਚ ਹੱਥੇ ਵੰਡਾਉਣ ਦੀ ਬਜਾਏ ਖ਼ੁਦ ਦਾ ਕੁਝ ਕੰਮ ਕਰਨ ਅਤੇ ਉਸ ’ਚ ਇਕ ਵੱਖਰਾ ਮੁਕਾਮ ਹਾਸਿਲ ਕਰਨ ਦਾ ਸੁਫ਼ਨਾ ਦੇਖਿਆ। ਰਾਜ ਨੇ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਸੀ ਅਤੇ ਇਸ ਤੋਂ ਬਾਅਦ ਉਹ ਪਹਿਲਾਂ ਦੁਬਈ ਅਤੇ ਫਿਰ ਨੇਪਾਲ ਜਾ ਕੇ ਵਸ ਗਏ।

 
 
 
 
View this post on Instagram
 
 
 
 
 
 
 
 
 
 
 

A post shared by FitLook ® (@fitlookmagazine)

ਉਥੇ ਰਾਜ ਨੇ ਨੇਪਾਲ ਤੋਂ ਪਸ਼ਮੀਨਾ ਸ਼ਾਲ ਖਰੀਦ ਕੇ ਬਿ੍ਰਟੇਨ ਦੇ ਵੱਡੇ-ਵੱਡੇ ਫੈਸ਼ਨ ਹਾਊਸ ’ਚ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਲੱਖਾਂ ਕਮਾਏ। ਇਸ ਤੋਂ ਬਾਅਦ ਰਾਜ ਸਾਲ 2007 ’ਚ ਦੁਬਈ ਆ ਗਏ ਅਤੇ ਉਥੇ ਇਕ ਕੰਪਨੀ ਸ਼ੁਰੂ ਕੀਤੀ। ਦੁਬਈ ਦੇ ਰਾਜ ਨੇ ਹੀਰਿਆਂ ਦਾ ਕਾਰੋਬਾਰ ਵੀ ਕੀਤਾ। ਇਸ ਦੌਰਾਨ ਰਾਜ ਬਾਲੀਵੁੱਡ ਫ਼ਿਲਮਾਂ ’ਚ ਵੀ ਪੈਸਾ ਲਗਾਉਣ ਲੱਗੇ। ਭਾਰਤ ’ਚ ਰਾਜ ਉਦੋਂ ਚਰਚਾ ’ਚ ਆਏ ਜਦੋਂ ਉਸ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਕੀਤਾ। ਸ਼ਿਲਪਾ ਨਾਲ ਵਿਆਹ ਕਰਨ ਤੋਂ ਪਹਿਲਾਂ ਰਾਜ ਨੇ ਕਵਿਤਾ ਨਾਲ ਵਿਆਹ ਕੀਤਾ ਸੀ। 

Aarti dhillon

This news is Content Editor Aarti dhillon