ਬੱਚਿਆਂ ਨਾਲ ਡਿਨਰ ਡੇਟ ''ਤੇ ਨਿਕਲ ਸ਼ਿਲਪਾ ਸ਼ੈੱਟੀ, ਧੀ ਦੀ ਕਿਊਟਨੈੱਸ ਦੇ ਦੀਵਾਨੇ ਹੋਏ ਪ੍ਰਸ਼ੰਸਕ (ਤਸਵੀਰਾਂ)

05/27/2022 10:56:06 AM

ਮੁੰਬਈ- ਸ਼ਿਲਪਾ ਸ਼ੈੱਟੀ ਕੁੰਦਰਾ ਬੀ-ਟਾਊਨ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ। ਉਹ ਆਪਣੇ ਚੁਲਬੁਲੇ ਅੰਦਾਜ਼ ਅਤੇ ਹਾਈ ਐਨਰਜੀ ਦੇ ਲਈ ਜਾਣੀ ਜਾਂਦੀ ਹੈ। ਸ਼ਿਲਪਾ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਨਾਲ ਲੈ ਕੇ ਚੱਲਦੀ ਹੈ। ਉਹ ਚਾਹੇ ਕਿੰਨੀ ਵੀ ਬਿੱਜੀ ਕਿਉਂ ਨਾ ਹੋਵੇ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢ ਲੈਂਦੀ ਹੈ। ਉਨ੍ਹਾਂ ਨੂੰ ਹਮੇਸ਼ਾ ਧੀ ਸਮੀਸ਼ਾ ਅਤੇ ਪੁੱਤਰ ਵਿਆਨ ਦੇ ਨਾਲ ਸਪਾਟ ਕੀਤਾ ਜਾਂਦਾ ਹੈ। 


ਵੀਰਵਾਰ ਰਾਤ ਨੂੰ ਸ਼ਿਲਪਾ ਬੱਚਿਆਂ ਨਾਲ ਡਿਨਰ ਡੇਟ 'ਤੇ ਨਿਕਲੀ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਲੁਕ ਦੀ ਗੱਲ ਕਰੀਏ ਤਾਂ ਸ਼ਿਲਪਾ ਵ੍ਹਾਈਟ ਟੀ-ਸ਼ਰਟ ਅਤੇ ਯੈਲੋ ਪੈਂਟ 'ਚ ਸਟਾਈਲਿਸ਼ ਦਿਖੀ। 


ਸਮੀਸ਼ਾ ਵ੍ਹਾਈਟ ਸ਼ਰਟ ਅਤੇ ਸ਼ਾਰਟਸ 'ਚ ਹਮੇਸ਼ਾ ਦੀ ਤਰ੍ਹਾਂ ਕਿਊਟ ਲੱਗੀ। ਇਸ ਦੌਰਾਨ ਸਮੀਸ਼ਾ ਨੇ ਵਾਲਾਂ ਦੀ ਪੋਨੀਟੇਲ ਬਣਾਈ ਸੀ ਜਿਸ 'ਤੇ ਪਿੰਕ ਰੰਗ ਦਾ ਰਬੜਬੈਂਡ ਲਗਾਇਆ ਸੀ। ਉਧਰ ਵਿਆਨ ਬਲੈਕ ਟੀ-ਸ਼ਰਟ, ਪੈਂਟ ਅਤੇ ਗ੍ਰੀਨ ਜੈਕੇਟ 'ਚ ਡੈਸ਼ਿੰਗ ਲੱਗ ਰਹੇ ਸਨ।


ਸਮੀਸ਼ਾ ਇਸ ਦੌਰਾਨ ਮਾਂ ਸ਼ਿਲਪਾ ਦੀ ਗੋਦ 'ਚ ਨਜ਼ਰ ਆਈ। ਰੈਸਟੋਰੈਂਟ ਦੇ ਬਾਹਰ ਤਿੰਨਾਂ ਨੇ ਜਮ ਕੇ ਪੋਜ਼ ਦਿੱਤੇ। ਪ੍ਰਸ਼ੰਸਕ ਸ਼ਿਲਪਾ ਦੀਆਂ ਪਰਿਵਾਰ ਨਾਲ ਇਹ ਤਸਵੀਰਾਂ ਕਾਫੀ ਪਸੰਦ ਕਰ ਰਹੇ ਹਨ।


ਕੰਮਕਾਰ ਦੀ ਗੱਲ ਕਰੀਏ ਤਾਂ ਸ਼ਿਲਪਾ ਜਲਦ ਹੀ ਫਿਲਮ 'ਨਿਕੰਮਾ' 'ਚ ਨਜ਼ਰ ਆਵੇਗੀ। ਇਸ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਭਾਗਿਆਸ਼੍ਰੀ ਦਾ ਪੁੱਤਰ ਅਤੇ ਅਦਾਕਾਰ ਅਭਿਮਨਿਊ ਦਾਸਾਨੀ ਅਤੇ ਅਦਾਕਾਰਾ ਸ਼ਰਲੀ ਸੇਤੀਆ ਹੈ। ਫਿਲਮ 'ਨਿਕੰਮਾ' ਸਾਬਿਰ ਖਾਨ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਜੋ ਅਗਲੇ ਮਹੀਨੇ 17 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। 

Aarti dhillon

This news is Content Editor Aarti dhillon