ਇਨ੍ਹਾਂ ਤਸਵੀਰਾਂ ਨਾਲ ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ ''ਤੇ ਫੈਲਾਈ ਸਨਸਨੀ

02/11/2016 4:52:33 PM

ਮੁੰਬਈ : ਬਾਲੀਵੁੱਡ ''ਚ ਅਜਿਹੀਆਂ ਬਹੁਤ ਸਾਰੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀ ਖੂਬਸੂਰਤੀ ਅਤੇ ਹੌਟ ਫਿੱਗਰ ਨਾਲ ਦਰਸ਼ਕਾਂ ਦੇ ਦਿਲਾਂ ''ਚ ਇਕ ਖਾਸ ਥਾਂ ਬਣਾਈ ਹੈ। ਅਜਿਹਾ ਹੀ ਇਕ ਨਾਂ ਹੈ ਸ਼ਰਲਿਨ ਚੋਪੜਾ ਦਾ, ਜੋ ਅਕਸਰ ਵਿਵਾਦਾਂ ''ਚ ਘਿਰੀ ਰਹਿੰਦੀ ਹੈ। ਅੱਜ 32 ਸਾਲਾਂ ਦੀ ਹੋ ਚੁੱਕੀ ਸ਼ਰਲਿਨ ਨੇ ਬਾਲੀਵੁੱਡ ਫਿਲਮਾਂ ''ਚ ਕਿਸਮਤ ਅਜ਼ਮਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। 
ਸ਼ਰਲਿਨ ਵਿਵਾਦਗ੍ਰਸਤ ਸ਼ੋਅ ''ਬਿਗ ਬੌਸ'' ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਹ ਕਾਮਸੂਤਰ 3ਡੀ ਵਿਚ ਵੀ ਕੰਮ ਕਰ ਚੁੱਕੀ ਹੈ, ਜੋ ਇਕ ਐਡਲਟ ਫਿਲਮ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸ਼ਰਲਿਨ ਜਦੋਂ ਵੀ ਖ਼ਬਰਾਂ ''ਚ ਆਉਂਦੀ ਹੈ ਤਾਂ ਗਲਤ ਟਿੱਪਣੀਆਂ ਕਾਰਨ ਹੀ ਆਉਂਦੀ ਹੈ। ਸਾਲ 2014 ''ਚ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕੀਤਾ ਸੀ, ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ।