ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

01/12/2022 11:07:30 AM

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਘੱਟ ਸਰਗਰਮ ਰਹਿੰਦੀ ਸੀ ਪਰ ਉਸ ਨੇ ਹੁਣ ਆਪਣੀ ਸਰਗਰਮੀ ਹੌਲੀ-ਹੌਲੀ ਵਧਾ ਦਿੱਤੀ ਹੈ।

ਜਿਥੇ ਉਹ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ, ਉਥੇ ਅੱਜ ਉਸ ਨੇ ਆਪਣਾ ਨਵਾਂ ਫੋਟੋਸ਼ੂਟ ਸਾਂਝਾ ਕੀਤਾ ਹੈ।

ਬਲੈਕ ਡਰੈੱਸ ’ਚ ਕਰਵਾਏ ਸ਼ਹਿਨਾਜ਼ ਗਿੱਲ ਦੇ ਇਸ ਫੋਟੋਸ਼ੂਟ ’ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਬਲੈਕ ਸ਼ਾਰਟ ਡਰੈੱਸ ਵਾਲੇ ਇਸ ਫੋਟੋਸ਼ੂਟ ਨੂੰ ਡੱਬੂ ਰਤਨਾਨੀ ਨੇ ਸ਼ੂਟ ਕੀਤਾ ਹੈ।

ਇਕ ਘੰਟੇ ਅੰਦਰ ਇਸ ਫੋਟੋਸ਼ੂਟ ਨੂੰ 3 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ।

ਉਥੇ 15 ਹਜ਼ਾਰ ਤੋਂ ਵੱਧ ਲੋਕਾਂ ਨੇ ਕੁਮੈਂਟ ਕੀਤੇ ਹਨ।

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਇਹ ਪਹਿਲਾ ਫੋਟੋਸ਼ੂਟ ਹੈ, ਜੋ ਉਸ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।

ਨੋਟ– ਸ਼ਹਿਨਾਜ਼ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh