ਨਵੇਂ ਫੋਟੋਸ਼ੂਟ ’ਚ ਬੇਹੱਦ ਵੱਖਰੀ ਡਰੈੱਸ ’ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ

08/06/2021 2:55:32 PM

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਬੇਹੱਦ ਵੱਖਰੀ ਡਰੈੱਸ ਤੇ ਲੁੱਕ ’ਚ ਨਜ਼ਰ ਆ ਰਹੀ ਹੈ। 

ਫੋਟੋਸ਼ੂਟ ’ਚ ਸ਼ਹਿਨਾਜ਼ ਸਕਿਨ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਡਰੈੱਸ ’ਤੇ ਖੂਬਸੂਰਤੀ ਨਾਲ ਡਿਜ਼ਾਈਨ ਦਾ ਕੰਮ ਕੀਤਾ ਗਿਆ ਹੈ।

ਨਾਲ ਹੀ ਤਸਵੀਰਾਂ ’ਚ ਸ਼ਹਿਨਾਜ਼ ਨੇ ਹੱਥ ’ਚ ਸਫੈਦ ਫੁੱਲ ਵੀ ਫੜ ਕੇ ਰੱਖਿਆ ਹੈ।

ਉਥੇ ਸ਼ਹਿਨਾਜ਼ ਦੀਆਂ ਅਦਾਵਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਟੁੱਬ ਰਹੀਆਂ ਹਨ। ਤਸਵੀਰਾਂ ’ਚ ਸ਼ਹਿਨਾਜ਼ ਬੇਹੱਦ ਖੂਬਸੂਰਤ ਤੇ ਆਕਰਸ਼ਕ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਇਸ ਫੋਟੋਸ਼ੂਟ ਦੀਆਂ ਸ਼ਹਿਨਾਜ਼ ਨੇ 6 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਅੱਧੇ ਘੰਟੇ ’ਚ ਹੀ 2 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕਰ ਲਿਆ ਸੀ।

ਨੋਟ– ਸ਼ਹਿਨਾਜ਼ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh