ਸ਼ਹਿਨਾਜ਼ ਗਿੱਲ ਪਹੁੰਚੀ ਬਾਬਾ ਬਾਗੇਸ਼ਵਰ ਦੇ ਦਰਬਾਰ, ਸੋਨੂੰ ਸੂਦ ਨਾਲ ਦਿਸੇ ਜੈਕਲੀਨ ਤੇ ਐਲਵਿਸ਼ ਯਾਦਵ

01/15/2024 1:03:17 PM

ਐਂਟਰਟੇਨਮੈਂਟ ਡੈਸਕ - ਬੀਤੇ ਕੁਝ ਦਿਨ ਪਹਿਲਾਂ ਹੀ ਬਾਬਾ ਬਾਗੇਸ਼ਵਰ ਮੁੰਬਈ 'ਚ ਪਹੁੰਚੇ ਸਨ। ਇਸ ਦੌਰਾਨ ਕਈ ਫ਼ਿਲਮੀ ਹਸਤੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀਆਂ ਹਨ।

ਉਥੇ ਹੀ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਵੀ ਬਾਬਾ ਬਾਗੇਸ਼ਵਰ ਦਾ ਆਸ਼ੀਰਵਾਦ ਲੈਣ ਪਹੁੰਚੀ।

ਇਸ ਦੌਰਾਨ ਇਕੱਲੀ ਸ਼ਹਿਨਾਜ਼ ਹੀ ਨਹੀਂ ਸਗੋਂ ਅਦਾਕਾਰਾ ਜੈਕਲੀਨ ਫਰਨਾਂਡੀਜ਼, ਸੋਨੂੰ ਸੂਦ ਅਤੇ ਐਲਵਿਸ਼ ਯਾਦਵ ਵੀ ਪਹੁੰਚਿਆ ਸੀ। ਇਨ੍ਹਾਂ ਸਾਰੇ ਕਲਾਕਾਰਾਂ ਨੇ ਬਾਬਾ ਬਾਗੇਸ਼ਵਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। 

ਇਸ ਦੌਰਾਨ ਸ਼ਹਿਨਾਜ਼ ਕੌਰ ਗਿੱਲ ਹਰੇ ਰੰਗ ਦੇ ਸੂਟ 'ਚ ਨਜ਼ਰ ਆਈ। ਬਾਬਾ ਬਾਗੇਸ਼ਵਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਜੈਕਲੀਨ ਫਰਨਾਂਡੀਜ਼, ਸੋਨੂੰ ਸੂਦ, ਸ਼ਹਿਨਾਜ਼ ਗਿੱਲ ਅਤੇ ਐਲਵਿਸ਼ ਯਾਦਵ ਨੂੰ ਬਾਬਾ ਦੀ ਸ਼ਰਨ ਲੈਂਦੇ ਦੇਖਿਆ ਜਾ ਸਕਦਾ ਹੈ।

sunita

This news is Content Editor sunita