ਸ਼ਰਵਰੀ ਵਾਘ ਨੇ ਜਿਮ ’ਚ ਵਰਕਆਊਟ ਦੌਰਾਨ ਸਟਾਫ ਮੈਂਬਰਾਂ ਨੂੰ ਗੱਡੀ ’ਚ ਬਿਠਾ ਕੇ ਮਾਿਰਆ ਧੱਕਾ

07/23/2023 11:27:33 AM

ਮੁੰਬਈ (ਬਿਊਰੋ)– ਹਾਲ ਹੀ ’ਚ ਇਕ ਵੀਡੀਓ ’ਚ ਸ਼ਰਵਰੀ ਵਾਘ ਜਿਮ ’ਚ ਹਾਰਡਕੋਰ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਸ਼ਰਵਰੀ ਵਲੋਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਵੀਡੀਓ ’ਚ ਉਹ ਲੋਹੇ ਦੀਆਂ ਪਲੇਟਾਂ ਨਾਲ ਭਰੀ ਗੱਡੀ ਨੂੰ ਧੱਕਾ ਲਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਜਦੋਂ ਉਸ ਲਈ ਇਹ ਬਹੁਤ ਸੌਖਾ ਹੋ ਗਿਆ ਤਾਂ ਟਰੇਨਰ ਨੇ ਗੱਡੀ ’ਤੇ ਬੈਠਣ ਲਈ ਆਪਣੇ ਸਟਾਫ ਮੈਂਬਰਾਂ ਨੂੰ ਬੁਲਾਇਆ। ਇਸ ਦੌਰਾਨ ਸ਼ਰਵਰੀ ਨੂੰ ਜ਼ਰਾ ਵੀ ਪਸੀਨਾ ਨਹੀਂ ਆਇਆ ਤੇ ਆਪਣੀ ਪੂਰੀ ਤਾਕਤ ਨਾਲ ਕਾਰ ਨੂੰ ਧੱਕਾ ਦਿੰਦੀ ਨਜ਼ਰ ਆਈ।

ਕਾਰ ਦਾ ਵਜ਼ਨ ਕਰੀਬ 400 ਕਿਲੋ ਸੀ। ਹਾਲ ਹੀ ’ਚ ਅਦਾਕਾਰਾ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਉਹ ਵੇਟ ਟਰੇਨਿੰਗ ਦੌਰਾਨ ਮੋਢੇ ’ਤੇ ਗੈਸ ਸਿਲੰਡਰ ਚੁੱਕੀ ਨਜ਼ਰ ਆ ਰਹੀ ਹੈ। ਇਨ੍ਹੀਂ ਦਿਨੀਂ ਉਹ ਫ਼ਿਲਮ ‘ਵੇਦਾ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ, ਜੋ ਕਿ ਐਕਸ਼ਨ ਨਾਲ ਭਰਪੂਰ ਫ਼ਿਲਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh