ਅਦਾਕਾਰ ਸ਼ਰਮਨ ਜੋਸ਼ੀ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

01/29/2021 12:20:23 PM

ਨਵੀਂ ਦਿੱਲੀ (ਬਿਊਰੋ) — ਅਦਾਕਾਰ ਸ਼ਰਮਨ ਜੋਸ਼ੀ ਦੇ ਪਿਤਾ ਅਰਵਿੰਦ ਜੋਸ਼ੀ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਜੋਸ਼ੀ ਨੇ 3 ਵਜੇ ਦੇ ਕਰੀਬ ਨਾਨਾਵਤੀ ਹਸਤਪਾਲ ’ਚ ਆਖ਼ਰੀ ਸਾਹ ਲਿਆ ਹੈ। ਉਨ੍ਹਾਂ ਦੀ ਉਮਰ 84 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਜੋਸ਼ੀ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ। 

ਦੱਸ ਦਈਏ ਕਿ ਅਰਵਿੰਦ ਜੋਸ਼ੀ ਗੁਜਰਾਤੀ ਥਿਏਟਰ ਦੀ ਦੁਨੀਆ ਦੇ ਪ੍ਰਸਿੱਧ ਅਦਾਕਾਰ ਸਨ। ਉਨ੍ਹਾਂ ਨੇ ਨਿਰਦੇਸ਼ਕ ਤੇ ਅਦਾਕਰਾ ਦੇ ਤੌਰ ’ਤੇ ਖ਼ਾਸ ਪਛਾਣ ਬਣਾਈ ਸੀ। ਅਰਵਿੰਦ ਜੋਸ਼ੀ ਨੇ ਕਈ ਹਿੱਟ ਗੁਜਰਾਤੀ ਫ਼ਿਲਮਾਂ ’ਚ ਕੰਮ ਕੀਤਾ ਪਰ ਉਨ੍ਹਾਂ ਦੀ ਪਛਾਣ ਗੁਜਰਾਤੀ ਨਾਟਕਾਂ ’ਚ ਅਭਿਨੈ ਕਰਨ ਤੇ ਨਿਰਦੇਸ਼ਕ ਦੇ ਤੌਰ ’ਤੇ ਬਣੀ। ਜੇਕਰ ਹਿੰਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਰਵਿੰਦ ਜੋਸ਼ੀ ਨੇ ‘ਇਤੇਫਾਕ’, ‘ਸ਼ੋਅਲੇ’, ‘ਅਪਮਾਨ ਕੀ ਆਗ’, ‘ਖਰੀਦਾਰ’, ‘ਠੀਕਾਨਾ’ ਅਤੇ ‘ਨਾਮ’ ਵਰਗੀਆਂ ਕਈ ਫ਼ਿਲਮਾਂ ’ਚ ਸਹਾਇਕ ਕਲਾਕਾਰ ਦੇ ਤੌਰ ’ਤੇ ਛੋਟੀਆਂ-ਛੋਟੀਆਂ ਭੂਮਿਕਾਵਾਂ ਵੀ ਨਿਭਾਈਆਂ ਸਨ। ਉਨ੍ਹਾਂ ਨੇ ਕਈ ਹਿੰਦੀ ਸੀਰੀਅਰਲਾਂ ’ਚ ਵੀ ਕੰਮ ਕੀਤਾ ਸੀ।

ਦੱਸਣਯੋਗ ਹੈ ਕਿ ਅਰਵਿੰਦ ਜੋਸ਼ੀ ਦੇ ਕੁੜਮ ਤੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ, ‘ਅਰਵਿੰਦ ਇਕ ਬਹੁਤ ਹੀ ਨੇਕਦਿਲ ਇਨਸਾਨ ਸੀ। ਉਹ ਪਿਛਲੇ 2 ਹਫ਼ਤਿਆਂ ਤੋਂ ਨਾਨਾਵਤੀ ਹਸਪਤਾਲ ’ਚ ਦਾਖ਼ਲ ਸਨ। ਉਮਰ ਸਬੰਧੀ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ।’


ਨੋਟ — ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor

Related News