ਸ਼ਰਧਾ ਕਪੂਰ ਨੇ ਵ੍ਹਾਈਟ ਲਹਿੰਗੇ ''ਚ ਸਾਂਝੀਆਂ ਕੀਤੀਆਂ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ

02/25/2022 5:03:02 PM

ਮੁੰਬਈ- ਅਦਾਕਾਰਾ ਸ਼ਰਧਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਲਹਿੰਗਾ ਲੁੱਕ 'ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।


ਲੁੱਕ ਦੀ ਗੱਲ ਕਰੀਏ ਤਾਂ ਸ਼ਰਧਾ ਵ੍ਹਾਈਟ ਲਹਿੰਗੇ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਲੰਬੇ ਝੂਮਕੇ ਪਾਏ ਹੋਏ ਹਨ। ਲਾਈਟ ਮੇਕਅਪ ਅਤੇ ਪੋਨੀ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।


ਇਸ ਲੁੱਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ। ਸੂਰਜ ਦੀਆਂ ਕਿਰਨਾਂ ਅਦਾਕਾਰਾ 'ਤੇ ਪੈ ਰਹੀਆਂ ਹਨ। ਸ਼ਰਧਾ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਸ਼ਰਧਾ ਨੂੰ ਆਖਿਰੀ ਵਾਰ ਫਿਲਮ 'ਬਾਗੀ 3' 'ਚ ਦੇਖਿਆ ਗਿਆ ਸੀ। ਇਸ 'ਚ ਅਦਾਕਾਰਾ ਟਾਈਗਰ ਸ਼ਰਾਫ ਦੇ ਨਾਲ ਨਜ਼ਰ ਆਈ ਸੀ। ਹੁਣ ਅਦਾਕਾਰਾ ਬਹੁਤ ਜਲਦ ਡਾਇਰੈਕਟਰ ਲਵ ਰੰਜਨ ਦੀ ਅਨਟਾਈਟਲਡ ਫਿਲਮ 'ਚ ਨਜ਼ਰ ਆਵੇਗੀ।

Aarti dhillon

This news is Content Editor Aarti dhillon