ਜੀਜਾ ਰਾਜ ਕੁੰਦਰਾ ਦੇ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਤੇ ਸ਼ਮਿਤਾ ਸ਼ੈੱਟੀ ਨੇ ਤੋੜੀ ਚੁੱਪੀ

02/03/2022 12:33:03 PM

ਮੁੰਬਈ (ਬਿਊਰੋ)– ਸ਼ਮਿਤਾ ਸ਼ੈੱਟੀ ਹਾਲ ਹੀ ’ਚ ‘ਬਿੱਗ ਬੌਸ 15’ ਦੇ ਘਰੋਂ ਬਾਹਰ ਆਉਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ। ਫਿਲਹਾਲ ਸ਼ਮਿਤਾ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ। ‘ਬਿੱਗ ਬੌਸ’ ਮੁਕਾਬਲੇਬਾਜ਼ਾਂ, ਆਪਣੇ ਪਰਿਵਾਰ ਤੇ ਬੁਆਏਫਰੈਂਡ ਨਾਲ ਧੂਮਧਾਮ ਨਾਲ ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਸ਼ਮਿਤਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਰਾਜ਼ ਖੋਲ੍ਹੇ ਹਨ।

ਉਸ ਨੇ ਦੱਸਿਆ ਕਿ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਰਾਜ ਕੁੰਦਰਾ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੀ ਭੈਣ ਨੂੰ ਇਕੱਲਿਆਂ ਛੱਡ ਉਹ ਕਿਉਂ ‘ਬਿੱਗ ਬੌਸ ਓ. ਟੀ. ਟੀ.’ ’ਚ ਚਲੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਸ਼ਮਿਤਾ ਸ਼ੈੱਟੀ ਨੇ ਹਾਲ ਹੀ ’ਚ ਇਸ ਬਾਰੇ ਗੱਲ ਕੀਤੀ ਹੈ ਕਿ ਉਸ ਨੂੰ ਆਪਣੇ ਮੁਸ਼ਕਿਲ ਸਮੇਂ ਦੌਰਾਨ ਭੈਣ ਸ਼ਿਲਪਾ ਸ਼ੈੱਟੀ ਨੂੰ ਇਕੱਲਿਆਂ ਛੱਡਣ ਲਈ ਕਿੰਨਾ ਬੁਰਾ ਲੱਗਾ। ਜ਼ਿਕਰਯੋਗ ਹੈ ਕਿ ਸ਼ਮਿਤਾ ਉਸ ਸਮੇਂ ਘਰ ਦੇ ਅੰਦਰ ਸੀ, ਜਦੋਂ ਉਸ ਦੇ ਜੀਜਾ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਿੰਕਵਿਲਾ ਨਾਲ ਗੱਲਬਾਤ ਕਰਦਿਆਂ ਸ਼ਮਿਤਾ ਨੇ ਕਿਹਾ, ‘ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਮੈਂ ਸ਼ਿਲਪਾ ਨਾਲ ਇਸ ਮੁਸ਼ਕਿਲ ਸਮੇਂ ਦਾ ਹਿੱਸਾ ਨਹੀਂ ਬਣ ਸਕੀ। ਮੈਨੂੰ ਉਸ ਦੇ ਨਾਲ ਰਹਿਣਾ ਚਾਹੀਦਾ ਸੀ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਓ. ਟੀ. ਟੀ. ਸ਼ੋਅ ’ਚ ਸੀ ਤਾਂ ਸ਼ਿਲਪਾ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ ਤੇ ਨਹੀਂ ਜਾਣਦੀ ਸੀ ਕਿ ਬਾਹਰ ਕੀ ਹੋ ਰਿਹਾ ਹੈ। ਅਸੀਂ ਦੋਵੇਂ ਭੈਣਾਂ ਬਹੁਤ ਨਜ਼ਦੀਕ  ਹਾਂ। ਸ਼ਿਲਪਾ ਨੇ ਜਿਸ ਤਰੀਕੇ ਨਾਲ ਇਸ ਪੂਰੇ ਘਟਨਾਕ੍ਰਮ ਨੂੰ ਸੰਭਾਲਿਆ ਹੈ, ਮੈਨੂੰ ਉਸ ’ਤੇ ਮਾਣ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh