ਡਰੱਗਸ ਕੇਸ ’ਚ ਪੁੱਤਰ ਦੀ ਗ੍ਰਿਫ਼ਤਾਰੀ ਮਗਰੋਂ ਸ਼ਕਤੀ ਕਪੂਰ ਦਾ ਪਹਿਲਾ ਬਿਆਨ ਆਇਆ ਸਾਹਮਣੇ

06/13/2022 11:52:11 AM

ਮੁੰਬਈ (ਬਿਊਰੋ)– ਬਾਲੀਵੁੱਡ ਤੇ ਡਰੱਗਸ ਦਾ ਹਮੇਸ਼ਾ ਤੋਂ ਡੂੰਘਾ ਰਿਸ਼ਤਾ ਰਿਹਾ ਹੈ। ਬੀਤੇ ਕੁਝ ਸਮੇਂ ਤੋਂ ਕਈ ਬਾਲੀਵੁਡ ਸਿਤਾਰਿਆਂ ਦਾ ਡਰੱਗਸ ਮਾਮਲੇ ’ਚ ਨਾਂ ਸਾਹਮਣੇ ਆ ਰਿਹਾ ਹੈ। ਹੁਣ ਡਰੱਗਸ ਕੇਸ ’ਚ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਤੇ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਥ ਕਪੂਰ ਦਾ ਨਾਂ ਚਰਚਾ ’ਚ ਹੈ।

ਸਿਧਾਂਥ ’ਤੇ ਡਰੱਗਸ ਲੈਣ ਦਾ ਦੋਸ਼ ਲੱਗਾ ਹੈ। ਪੁੱਤਰ ’ਤੇ ਲੱਗੇ ਇਸ ਦੋਸ਼ ’ਤੇ ਹੁਣ ਸ਼ਕਤੀ ਕਪੂਰ ਨੇ ਪ੍ਰਤੀਕਿਰਿਆ ਦਿੱਤੀ ਹੈ। ਪੁੱਤਰ ਸਿਧਾਂਥ ’ਤੇ ਲੱਗੇ ਡਰੱਗਸ ਲੈਣ ਦੇ ਦੋਸ਼ ਬਾਰੇ ਸ਼ਕਤੀ ਕਪੂਰ ਨੂੰ ਕੋਈ ਜਾਣਕਾਰੀ ਨਹੀਂ ਸੀ। ਇੰਡੀਆ ਟੁਡੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਖ਼ਬਰ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : 24 ਜੂਨ ਨੂੰ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’

ਉਨ੍ਹਾਂ ਕਿਹਾ, ‘‘ਮੈਨੂੰ ਇਸ ਬਾਰੇ ਇੰਡੀਆ ਟੁਡੇ ਤੋਂ ਹੀ ਪਤਾ ਲੱਗ ਰਿਹਾ ਹੈ। ਮੈਨੂੰ ਕੋਈ ਆਇਡੀਆ ਨਹੀਂ ਹੈ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਮੈਂ ਜਦੋਂ ਸਵੇਰੇ 9 ਵਜੇ ਉਠਿਆ ਤਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਉਸ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੂਰਾ ਪਰਿਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੋਈ ਫੋਨ ਨਹੀਂ ਚੁੱਕ ਰਿਹਾ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕੀ ਹੋ ਰਿਹਾ ਹੈ।’’

ਸ਼ਕਤੀ ਕਪੂਰ ਦੇ ਪੁੱਤਰ ਸਿਧਾਂਥ ਨੂੰ ਬੈਂਗਲੁਰੂ ’ਚ ਪੁਲਸ ਨੇ ਛਾਪੇ ਤੋਂ ਬਾਅਦ ਹਿਰਾਸਤ ’ਚ ਲਿਆ ਹੈ। ਉਸ ’ਤੇ ਡਰੱਗਸ ਲੈਣ ਦਾ ਦੋਸ਼ ਲੱਗਾ ਹੈ। ਸਿਧਾਂਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਸਿਧਾਂਥ ਕਪੂਰ ਨਾਲ 6 ਹੋਰ ਲੋਕਾਂ ਦੀ ਵੀ ਡਰੱਗ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਲੋਕ ਬੈਂਗਲੁਰੂ ਦੇ ਐੱਮ. ਜੀ. ਰੋਡ ਸਥਿਤ ਹੋਟਲ ’ਚ ਪਾਰਟੀ ਕਰ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh