ਅਜੇ ਦੇਵਗਨ ਤੇ ਆਰ. ਮਾਧਵਨ ਦੀ ਫ਼ਿਲਮ ‘ਸ਼ੈਤਾਨ’ ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ

02/22/2024 1:30:15 PM

ਐਂਟਰਟੇਨਮੈਂਟ ਡੈਸਕ– ਅਜੇ ਦੇਵਗਨ ਤੇ ਆਰ. ਮਾਧਵਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੈਤਾਨ’ ਦਾ ਅੱਜ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ ’ਚ ਆਰ. ਮਾਧਵਨ ਨੈਗੇਟਿਵ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਅਜੇ ਦੇਵਗਨ ਤੇ ਜਯੋਤਿਕਾ ਦੀ ਧੀ ਨੂੰ ਆਪਣੇ ਵਸ਼ ’ਚ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਟਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਅਜੇ ਦੇਵਗਨ ਤੇ ਜਯੋਤਿਕਾ ਦੇ ਇਕ ਧੀ ਤੇ ਇਕ ਪੁੱਤ ਹੈ। ਚਾਰੇ ਸ਼ਾਨਦਾਰ ਘਰ ’ਚ ਰਹਿੰਦੇ ਹਨ, ਜਿਥੇ ਅਚਾਨਕ ਇਕ ਦਿਨ ਆਰ. ਮਾਧਵਨ ਆਪਣਾ ਫੋਨ ਚਾਰਜ ਕਰਨ ਲਈ ਆ ਜਾਂਦੇ ਹਨ।

ਹਾਲਾਂਕਿ ਜਦੋਂ ਆਰ. ਮਾਧਵਨ ਨੂੰ ਘਰੋਂ ਬਾਹਰ ਜਾਣ ਲਈ ਕਿਹਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਉਹ ਅਜੇ ਦੇਵਗਨ ਦੀ ਧੀ ਨੂੰ ਆਪਣੇ ਵਸ਼ ’ਚ ਕਰ ਲੈਂਦਾ ਹੈ ਤੇ ਉਸ ਨੂੰ ਖ਼ਤਰਨਾਕ ਚੀਜ਼ਾਂ ਕਰਨ ਲਈ ਕਹਿੰਦਾ ਹੈ।

ਦੱਸ ਦੇਈਏ ਕਿ ‘ਸ਼ੈਤਾਨ’ ਪਿਛਲੇ ਸਾਲ ਰਿਲੀਜ਼ ਹੋਈ ਗੁਜਰਾਤੀ ਫ਼ਿਲਮ ‘ਵਸ਼’ ਦੀ ਹਿੰਦੀ ਰੀਮੇਕ ਹੈ। ਫ਼ਿਲਮ ਨੂੰ ਵਿਕਾਸ ਬਹਿਲ ਨੇ ਡਾਇਰੈਕਟ ਕੀਤਾ ਹੈ, ਜੋ 8 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh