ਰਣਬੀਰ ਦੀ 'ਐਨੀਮਲ' ਅੱਗੇ ਫਿੱਕੀ ਪਈ ਸ਼ਾਹਰੁਖ ਦੀ 'ਡੰਕੀ' ਦੀ ਓਪਨਿੰਗ, ਜਾਣੋ ਪਹਿਲੇ ਦਿਨ ਦਾ ਕਲੈਕਸ਼ਨ

12/22/2023 4:14:49 PM

ਐਂਟਰਟੇਨਮੈਂਟ ਡੈਸਕ : ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਫਿਲਮ 'ਡੰਕੀ' ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ਿੰਗ ਤੋਂ ਪਹਿਲਾਂ ਹੀ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਸੀ। ਜਿਵੇਂ ਹੀ ਇਹ ਫ਼ਿਲਮ ਸਿਨੇਮਾਘਰਾਂ 'ਚ ਪਹੁੰਚੀ ਤਾਂ ਪਹਿਲੇ ਦਿਨ ਵੱਡੀ ਗਿਣਤੀ 'ਚ ਦਰਸ਼ਕ ਵੀ ਇਸ ਨੂੰ ਦੇਖਣ ਲਈ ਪਹੁੰਚੇ। ਹਾਲਾਂਕਿ, ਵੀਰਵਾਰ ਦਾ ਦਿਨ ਹੋਣ ਕਰਕੇ ਫ਼ਿਲਮ ਨੂੰ ਸਿਨੇਮਾਘਰਾਂ 'ਚ ਬਹੁਤ ਜ਼ਿਆਦਾ ਦਰਸ਼ਕ ਨਹੀਂ ਮਿਲ ਸਕੇ। ਹੁਣ 'ਡੰਕੀ' ਦੀ ਰਿਲੀਜ਼ ਦੇ ਪਹਿਲੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ। ਖ਼ਬਰਾਂ ਅਨੁਸਾਰ, ਸ਼ਾਹਰੁਖ ਦੀ 'ਡੰਕੀ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਇਹ ਸ਼ੁਰੂਆਤੀ ਕਮਾਈ ਦੇ ਅੰਕੜੇ ਹਨ ਪਰ ਅਧਿਕਾਰਤ ਅੰਕੜੇ ਜਾਰੀ ਹੋਣ ਤੋਂ ਬਾਅਦ ਇਨ੍ਹਾਂ 'ਚ ਮਾਮੂਲੀ ਬਦਲਾਅ ਹੋ ਸਕਦੇ ਹਨ।

'ਡੰਕੀ' ਨੇ 30 ਕਰੋੜ ਦੀ ਪਹਿਲੇ ਦਿਨ ਕੀਤੀ ਕਮਾਈ
'ਡੰਕੀ' ਨੇ ਪਹਿਲੇ ਦਿਨ 30 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਇਹ ਪਹਿਲੇ ਦਿਨ ਦੀ ਕਮਾਈ ਦਾ ਅੰਕੜਾ ਸ਼ਾਹਰੁਖ ਦੀਆਂ ਪਿਛਲੀਆਂ ਫ਼ਿਲਮਾਂ 'ਪਠਾਨ' ਅਤੇ 'ਜਵਾਨ' ਤੋਂ ਘੱਟ ਹੈ। ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਐਨੀਮਲ' ਦਾ ਓਪਨਿੰਗ ਡੇ ਕਲੈਕਸ਼ਨ ਵੀ 'ਡੰਕੀ' ਤੋਂ ਜ਼ਿਆਦਾ ਸੀ। ਜੇਕਰ ਇਨ੍ਹਾਂ ਫ਼ਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ...

ਵੱਡੀਆਂ ਫ਼ਿਲਮਾਂ ਦੀ ਓਪਨਿੰਗ ਕਮਾਈ

'ਜਵਾਨ' ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 75 ਕਰੋੜ ਦੀ ਓਪਨਿੰਗ ਕੀਤੀ ਸੀ।
'ਪਠਾਨ' ਨੇ ਪਹਿਲੇ ਦਿਨ 57 ਕਰੋੜ ਰੁਪਏ ਦਾ ਕਾਰੋਬਾਰ
'ਐਨੀਮਲ' ਨੇ 63.8 ਕਰੋੜ ਰੁਪਏ ਦਾ
'ਟਾਈਗਰ 3' ਨੇ 43 ਕਰੋੜ ਰੁਪਏ ਦਾ

'ਸਾਲਾਰ' ਤੇ 'ਡੰਕੀ' 'ਚ ਹੋਵੇਗਾ ਜ਼ਬਰਦਸਤ ਮੁਕਾਬਲਾ
ਦੱਸਣਯੋਗ ਹੈ ਕਿ ਪ੍ਰਭਾਸ ਦੀ 'ਸਾਲਾਰ' ਵੀ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। 'ਸਾਲਾਰ' ਨੇ 'ਡੰਕੀ' ਦੇ ਓਪਨਿੰਗ ਡੇ ਕਲੈਕਸ਼ਨ (30 ਕਰੋੜ) ਨਾਲੋਂ ਐਡਵਾਂਸ ਬੁਕਿੰਗ (45.34 ਕਰੋੜ) 'ਚ ਜ਼ਿਆਦਾ ਕਮਾਈ ਕੀਤੀ ਹੈ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਨਾਂ ਫ਼ਿਲਮਾਂ 'ਚੋਂ ਕਿਹੜੀ ਫ਼ਿਲਮ ਬਾਕਸ ਆਫਿਸ ਦਾ ਬਾਦਸ਼ਾਹ ਬਣਦੀ ਹੈ।

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

sunita

This news is Content Editor sunita