ਸ਼ਾਹਰੁਖ਼ ਖ਼ਾਨ ਦਾ ਜ਼ਬਰਦਸਤ ਲੁੱਕ ਆਇਆ ਸਾਹਮਣੇ, ਦੇਖੋ ਐਕਸ਼ਨ ਨਾਲ ਭਰਪੂਰ ਵੀਡੀਓ

02/23/2022 3:11:21 PM

ਮੁੰਬਈ (ਬਿਊਰੋ)– ਸ਼ਾਹਰੁਖ਼ ਖ਼ਾਨ ਲੰਮੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਉਨ੍ਹਾਂ ਦੀਆਂ ਫ਼ਿਲਮਾਂ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਜਿਵੇਂ ਹੀ ਪ੍ਰਸ਼ੰਸਕਾਂ ਨੂੰ ਪਤਾ ਲੱਗਾ ਕਿ ਸ਼ਾਹਰੁਖ਼ ਖ਼ਾਨ ਨੇ ‘ਪਠਾਨ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਦੇ ਦਿਲ ਦੀ ਧੜਕਨ ਤੇਜ਼ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਦੱਸਿਆ ਜਾ ਰਿਹਾ ਹੈ ਕਿ ‘ਪਠਾਨ’ ’ਚ ਬਾਲੀਵੁੱਡ ਦੇ ਕਿੰਗ ਖ਼ਾਨ ਐਕਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ। ਬੇਸ਼ੱਕ ਫ਼ਿਲਮ ਦੀ ਰਿਲੀਜ਼ ਲਈ ਪ੍ਰਸ਼ੰਸਕਾਂ ਨੂੰ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਸ਼ਾਹਰੁਖ਼ ਖ਼ਾਨ ਦਾ ਜ਼ਬਰਦਸਤ ਲੁੱਕ ਤੇ ਐਕਸ਼ਨ ਅੰਦਾਜ਼ ਵਾਲੀ ਵੀਡੀਓ ਜ਼ਰੂਰ ਸੁਰਖ਼ੀਆਂ ਬਟੋਰ ਰਹੀ ਹੈ। ਪ੍ਰਸ਼ੰਸਕ ਉਸ ਦੇ ਇਸ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।

ਸ਼ਾਹਰੁਖ਼ ਖ਼ਾਨ ਦੇ ਇਸ਼ਤਿਹਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਐਕਸ਼ਨ ਅੰਦਾਜ਼ ’ਚ ਹਨ ਤੇ ਗੁੰਡਿਆਂ ਦੀ ਰੱਜ ਕੇ ਕੁੱਟਮਾਰ ਕਰ ਰਹੇ ਹਨ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਲੰਮੇ ਵਾਲ ਹਨ ਤੇ ਉਨ੍ਹਾਂ ਦੀ ਦਾੜ੍ਹੀ ਵੀ ਹੈ ਤੇ ਉਨ੍ਹਾਂ ਦਾ ਸਟਾਈਲ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸ਼ਾਹਰੁਖ ਖ਼ਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਨਾਮ ਤਾਂ ਸੁਣਿਆ ਹੋਵੇਗਾ ਮੇਰੀ ਜਾਨ? ਇਸ ਨੂੰ ਸਾਫਟ ਨਹੀਂ ਕਹਿੰਦੇ, ਕਹਿੰਦੇ ਹਨ ਤੂਫ਼ਾਨ।’ ਇਸ ਤਰ੍ਹਾਂ ਉਨ੍ਹਾਂ ਦੀ ਕੈਪਸ਼ਨ ਵੀ ਕਾਫੀ ਦਮਦਾਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh