ਸ਼ਾਹਿਦ ਕਪੂਰ ਤੇ ਵਿਜੇ ਸੇਥੁਪਤੀ ਦੀ ਡੈਬਿਊ ਵੈੱਬ ਸੀਰੀਜ਼ ''ਫਰਜ਼ੀ'' ਦਾ ਟਰੇਲਰ ਰਿਲੀਜ਼ (ਵੀਡੀਓ)

01/14/2023 10:56:51 AM

ਮੁੰਬਈ (ਬਿਊਰੋ)- ਸ਼ਾਹਿਦ ਕਪੂਰ ਤੇ ਵਿਜੇ ਸੇਥੁਪਤੀ ਦੀ ਡੈਬਿਊ ਵੈੱਬ ਸੀਰੀਜ਼ 'ਫਰਜ਼ੀ' ਦਾ ਟਰੇਲਰ ਰਿਲੀਜ਼ ਹੋਇਆ ਹੈ। 'ਫਰਜ਼ੀ' ਵੈੱਬ ਸੀਰੀਜ਼ ਪ੍ਰਾਈਮ ਵੀਡੀਓ ਇੰਡੀਆ ਵਲੋਂ ਬਣਾਈ ਗਈ ਹੈ, ਜੋ 10 ਫਰਵਰੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਲੋਹੜੀ ਮੌਕੇ ਬਲਕੌਰ ਸਿੰਘ ਨੇ ਸਾਂਝੀ ਕੀਤੀ ਪੁੱਤ ਮੂਸੇਵਾਲਾ ਦੀ ਇਹ ਤਸਵੀਰ

ਸ਼ਾਹਿਦ ਕਪੂਰ ਤੇ ਵਿਜੇ ਸੇਥੁਪਤੀ ਦੋਵਾਂ ਦੀ ਇਹ ਪਹਿਲੀ ਵੈੱਬ ਸੀਰੀਜ਼ ਹੈ। ਜਿਥੇ ਸ਼ਾਹਿਦ ਕਪੂਰ ਆਪਣੇ ਵੱਖਰੇ ਕਿਰਦਾਰਾਂ ਕਰਕੇ ਜਾਣੇ ਜਾਂਦੇ ਹਨ, ਉਥੇ ਵਿਜੇ ਸੇਥੁਪਤੀ ਦਾ ਸਾਊਥ ਦੇ ਨਾਲ-ਨਾਲ ਪੈਨ ਇੰਡੀਆ 'ਚ ਦਬਦਬਾ ਹੈ। ਅਜਿਹੇ 'ਚ ਦੋਵਾਂ ਨੂੰ ਇਕੱਠਿਆਂ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ।

ਟਰੇਲਰ ਤੋਂ ਪਤਾ ਲੱਗਦਾ ਹੈ ਕਿ ਸ਼ਾਹਿਦ ਕਪੂਰ ਇਕ ਕਲਾਕਾਰ ਹੈ, ਜੋ ਕਿਸੇ ਵੀ ਚੀਜ਼ ਦੀ ਨਕਲ ਬਣਾ ਸਕਦਾ ਹੈ। ਇਸੇ ਦੇ ਚਲਦਿਆਂ ਉਹ ਨਕਲੀ ਨੋਟ ਬਣਾਉਣੇ ਸ਼ੁਰੂ ਕਰਦਾ ਹੈ, ਜਿਸ ਨੂੰ ਵਿਜੇ ਸੇਥੁਪਤੀ ਰੋਕਣ ਦੀ ਕੋਸ਼ਿਸ਼ ਕਰਨਗੇ, ਜੋ ਇਕ ਪੁਲਸ ਅਫਸਰ ਦੀ ਭੂਮਿਕਾ 'ਚ ਹਨ।

ਇਸ ਵੈੱਬ ਸੀਰੀਜ਼ ਨੂੰ ਰਾਜ ਐਂਡ ਡੀ. ਕੇ. ਬਣਾ ਰਹੇ ਹਨ, ਜੋ ਇਸ ਤੋਂ ਪਹਿਲਾਂ 'ਦਿ ਫੈਮਿਲੀ ਮੈਨ' ਵਰਗੀ ਸ਼ਾਨਦਾਰ ਸੀਰੀਜ਼ ਬਣਾ ਚੁੱਕੇ ਹਨ। 'ਫਰਜ਼ੀ' 'ਚ ਸ਼ਾਹਿਦ ਤੇ ਵਿਜੇ ਤੋਂ ਇਲਾਵਾ ਕੇ. ਕੇ. ਮੈਨਨ, ਰਾਸ਼ੀ ਖੰਨਾ, ਭੁਵਨ ਅਰੋਡ਼ਾ, ਜ਼ਾਕਿਰ ਹੁਸੈਨ, ਚਿਤਰੰਜਨ ਗਿਰੀ, ਜਸਵੰਤ ਸਿੰਘ ਦਲਾਲ, ਅਮੋਲ ਪਾਲੇਕਰ ਤੇ ਕੁਬਰਾ ਸੇਤ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ।

ਨੋਟ- 'ਫਰਜ਼ੀ' ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh