ਸ਼ਾਹਰੁਖ਼ ਦੀ ਬੇਗਮ ਗੌਰੀ ਮਨਾ ਰਹੀ 52ਵਾਂ ਜਨਮਦਿਨ, ਜਾਣੋ ਇਕ ਸਫ਼ਲ ਨਿਰਮਾਤਾ ਅਤੇ ਇੰਟੀਰੀਅਰ ਡਿਜ਼ਾਈਨਰ ਬਾਰੇ

10/08/2022 11:29:42 AM

ਬਾਲੀਵੁੱਡ ਡੈਸਕ- ਸ਼ਾਹਰੁਖ ਖ਼ਾਨ ਦੀ ਬੇਗਮ ਬਾਲੀਵੁੱਡ ਦੀਆਂ ਅਦਾਕਾਰਾਂ ਤੋਂ ਘੱਟ ਨਹੀਂ ਹੈ।  ਇੰਟੀਰੀਅਰ ਡਿਜ਼ਾਈਨਰ ਗੌਰੀ ਖ਼ਾਨ  ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੀ ਹੈ। ਦੱਸ ਦੇਈਏ ਗੌਰੀ ਸਿਰਫ਼ ਇਕ ਇੰਟੀਰੀਅਰ ਡਿਜ਼ਾਈਨਰ ਨਹੀਂ ਸਗੋਂ ਇਕ ਸਫ਼ਲ ਫ਼ਿਲਮ ਨਿਰਮਾਤਾ ਵੀ ਹੈ।


ਗੌਰੀ ਖ਼ਾਨ ਵੱਲੋਂ ਫ਼ਿਲਮ ਨਿਰਮਾਣ

ਗੌਰੀ ਨੇ 2002 ’ਚ ਪਤੀ ਸ਼ਾਹਰੁਖ ਨਾਲ ‘ਰੈੱਡ ਚਿਲੀਜ਼’ ਨਾਂ ਦੀ ਫ਼ਿਲਮ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ‘ਮੈਂ ਹੂੰ ਨਾ’ ਬਣਾਈ।ਇਸ ਤੋਂ ਇਲਾਵਾ ਗੌਰੀ ਨੇ ‘ਓਮ ਸ਼ਾਂਤੀ ਓਮ’ ਅਤੇ ‘ਹੈਪੀ ਨਿਊ ਈਅਰ’ ਫ਼ਿਲਮਾਂ ਬਣਾਈਆਂ। 

ਗੌਰੀ ਦਾ ਜਨਮ ਦਿੱਲੀ ’ਚ ਹੋਇਆ ਸੀ। ਗੌਰੀ ਮਾਤਾ ਸਵਿਤਾ ਅਤੇ ਪਿਤਾ ਕਰਨਲ ਰਮੇਸ਼ ਚੰਦਰ ਛਿੱਬਰ ਦੀ ਧੀ ਹੈ। ਗੌਰੀ ਨੇ ਆਪਣੀ ਸਕੂਲੀ ਪੜ੍ਹਾਈ ਲੋਰੇਟੋ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਗੌਰੀ ਨੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਬੀ.ਏ. (ਆਨਰਜ਼) ਇਤਿਹਾਸ ’ਚ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਤੋਂ ਫ਼ੈਸ਼ਨ ਡਿਜ਼ਾਈਨਿੰਗ ਦਾ ਛੇ ਮਹੀਨੇ ਦਾ ਕੋਰਸ ਵੀ ਕੀਤਾ। 

ਗੌਰੀ ਖ਼ਾਨ ਨੇ ਵੱਡੇ ਸੈਲੇਬਸ ਦੇ ਕੀਤੇ ਘਰ ਡਿਜ਼ਾਈਨ

ਗੌਰੀ ਖ਼ਾਨ ਨੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੇ ਮਹਿਲ ਨੂੰ ਡਿਜ਼ਾਇਨ ਕੀਤਾ ਹੈ। ਇਸ ਤੋਂ ਇਲਾਵਾ ਗੌਰੀ ਨੂੰ ਫ਼ਾਰਚਿਊਨ ਮੈਗਜ਼ੀਨ ਦੀ ‘50 ਸਭ ਤੋਂ ਸ਼ਕਤੀਸ਼ਾਲੀ ਔਰਤਾਂ’ ਦੀ ਸੂਚੀ ’ਚ ਵੀ ਸ਼ਾਮਲ ਕੀਤਾ ਗਿਆ ਹੈ। ਗੌਰੀ ਨੇ ਸੁਜ਼ੈਨ ਖ਼ਾਨ ਨਾਲ ਸਾਂਝੇਦਾਰੀ ’ਚ ਇੱਕ ਇੰਟੀਰੀਅਰ ਡਿਜ਼ਾਈਨਰ ਵਜੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਗੌਰੀ ਪ੍ਰੋਡਕਸ਼ਨ ਕੰਪਨੀ ‘ਰੈੱਡ ਚਿਲੀਜ਼ ਐਂਟਰਟੇਨਮੈਂਟ’ ਦੀ ਸਹਿ-ਸੰਸਥਾਪਕ ਅਤੇ ਸਹਿ-ਚੇਅਰਪਰਸਨ ਹੈ। 

ਕਰੋੜਾਂ ਜਾਇਦਾਦ ਦੀ ਮਾਲਕ ਹੈ ਗੌਰੀ 

ਅੱਜ ਗੌਰੀ ਖ਼ਾਨ ਆਪਣੇ ਦਮ ’ਤੇ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ। ਗੌਰੀ ਦੀ ਕੁੱਲ ਜਾਇਦਾਦ 1600 ਕਰੋੜ ਦੱਸੀ ਜਾਂਦੀ ਹੈ ਅਤੇ ਉਹ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫ਼ੀ ਪੈਸਾ ਕਮਾਉਂਦੀ ਹੈ। ਗੌਰੀ ਦਾ ਪ੍ਰੋਡਕਸ਼ਨ ਹਾਊਸ ‘ਰੈੱਡ ਚਿਲੀਜ਼ ਐਂਟਰਟੇਨਮੈਂਟ’ 500 ਕਰੋੜ ਦਾ ਹੈ ਅਤੇ ਇਸਨੂੰ ਬਾਲੀਵੁੱਡ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਪ੍ਰੋਡਕਸ਼ਨ ਹਾਊਸ ਮੰਨਿਆ ਜਾਂਦਾ ਹੈ।

ਮੰਨਤ ਲੈਂਡਸ ਐਂਡ, ਬੈਂਡਸਟੈਂਡ ਵਿਖੇ ਖ਼ਾਨ ਪਰਿਵਾਰ ਦਾ ਬੰਗਲਾ ਹੈ। ਇਸ ਆਲੀਸ਼ਾਨ ਘਰ ਦੀ ਕੀਮਤ ਕਰੀਬ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਗੌਰੀ ਆਲੀਸ਼ਾਨ ਬੈਂਟਲੇ ਕਾਂਟੀਨੈਂਟਲ ਦੀ ਵੀ ਮਾਲਕ ਹੈ ਅਤੇ ਇਸਦੀ ਕੀਮਤ ਲਗਭਗ 2.25 ਕਰੋੜ ਰੁਪਏ ਹੈ। 


 

Shivani Bassan

This news is Content Editor Shivani Bassan