ਸ਼ਾਹਰੁਖ ਦੀ 'ਡੰਕੀ' ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ ਕੀਤੀ ਕਰੋੜਾਂ ਦੀ ਕਮਾਈ, ਕੀ 'ਜਵਾਨ' ਤੇ 'ਪਠਾਨ' ਵਾਂਗ ਬਣਾਏਗੀ ਰਿਕਾ

12/15/2023 10:50:31 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਤੀਜੀ ਫ਼ਿਲਮ 'ਡੰਕੀ' 21 ਦਸੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।  ਰਿਲੀਜ਼ਿੰਗ ਤੋਂ ਪਹਿਲਾਂ ਹੀ 'ਡੰਕੀ' ਦੀ ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਐਡਵਾਂਸ ਬੁਕਿੰਗ ਮਾਮਲੇ 'ਚ ਫ਼ਿਲਮ ਨੇ ਵੀਰਵਾਰ ਨੂੰ 300 ਹਜ਼ਾਰ ਅਮਰੀਕੀ ਡਾਲਰ ਯਾਨੀ 2 ਕਰੋੜ ਤੋਂ 50 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ‘ਡੰਕੀ’ ਦੀ ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਸ਼ੁਰੂ ਹੋਈ ਨੂੰ 7 ਦਿਨ ਹੋ ਗਏ ਹਨ। ਫ਼ਿਲਮ ਨੇ ਵੀਰਵਾਰ ਨੂੰ ਪਹਿਲੇ ਦਿਨ 2. 50 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਫ਼ਿਲਮ 500 ਹਜ਼ਾਰ ਅਮਰੀਕੀ ਡਾਲਰ ਯਾਨੀ 4 ਕਰੋੜ ਤੋਂ ਵੱਧ ਦੀ ਕਮਾਈ ਕਰ ਲਵੇਗੀ। 

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

ਕੈਨੇਡਾ 'ਚ ਮਿਲਿਆ ਚੰਗਾ ਹੁੰਗਾਰਾ 
'ਡੰਕੀ' ਤੋਂ ਪਹਿਲਾਂ ਸ਼ਾਹਰੁਖ ਦੀਆਂ 'ਜਵਾਨ' ਅਤੇ 'ਪਠਾਨ' ਵਰਗੀਆਂ ਫ਼ਿਲਮਾਂ ਨੇ ਵੀ ਐਡਵਾਂਸ ਬੁਕਿੰਗ 'ਚ ਚੰਗਾ ਕਲੈਕਸ਼ਨ ਕੀਤਾ ਸੀ। ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਦੇ ਮਾਮਲੇ 'ਚ ਫ਼ਿਲਮ ਨੇ ਅਮਰੀਕਾ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਬੁੱਧਵਾਰ ਨੂੰ ਹੀ 'ਡੰਕੀ' ਨੇ ਕਰੀਬ 1 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਆਸਟ੍ਰੇਲੀਆ ਅਤੇ ਕੈਨੇਡਾ 'ਚ ਸਭ ਤੋਂ ਵਧੀਆ ਹੁੰਗਾਰਾ ਮਿਲਿਆ ਹੈ।  

ਸਖ਼ਤ ਸੁਰੱਖਿਆ ਵਿਚਾਲੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ ਕਿੰਗ ਖ਼ਾਨ
ਬੀਤੇ ਕੁਝ ਦਿਨ ਪਹਿਲਾ ਸ਼ਾਹਰੁਖ ਸਖ਼ਤ ਸੁਰੱਖਿਆ ਵਿਚਕਾਰ ਮਾਂ ਵੈਸ਼ਨੋ ਦੇਵੀ ਜੀ ਦੇ ਦਰਬਾਰ ਪਹੁੰਚੇ ਸਨ। ਹਾਲਾਂਕਿ ਇਸ ਦੌਰਾਨ ਸ਼ਾਹਰੁਖ ਨੇ ਹੁੱਡੀ ਨਾਲ ਆਪਣਾ ਚਿਹਰਾ ਛੁਪਾ ਲਿਆ ਸੀ ਤਾਂ ਜੋ ਲੋਕ ਉਨ੍ਹਾਂ ਨੂੰ ਪਛਾਣ ਨਾ ਸਕਣ।

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ

‘ਪਠਾਨ’ ਤੇ ‘ਜਵਾਨ’ ਦੀ ਰਿਲੀਜ਼ਿੰਗ ਤੋਂ ਪਹਿਲਾਂ ਵੀ ਗਏ ਸਨ ਵੈਸ਼ਨੋ ਦੇਵੀ ਦੇ ਦਰਬਾਰ
ਅਜਿਹਾ ਲੱਗਦਾ ਹੈ ਕਿ ਸ਼ਾਹਰੁਖ ਖ਼ਾਨ ਨੇ ਹੁਣ ਆਪਣੀ ਹਰ ਰਿਲੀਜ਼ ਤੋਂ ਪਹਿਲਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੀ ਪ੍ਰੰਪਰਾ ਬਣਾ ਲਈ ਹੈ। ਜਦੋਂ ਸ਼ਾਹਰੁਖ ਨੇ ‘ਪਠਾਨ’ ਤੇ ‘ਜਵਾਨ’ ਦੀ ਰਿਲੀਜ਼ ਤੋਂ ਪਹਿਲਾਂ ਮਾਂ ਵੈਸ਼ਨੋ ਜੀ ਦੇ ਦਰਬਾਰ ’ਚ ਹਾਜ਼ਰੀ ਭਰੀ ਤਾਂ ਇਹ ਬਲਾਕਬਸਟਰ ਰਹੀ। ਦੋਵਾਂ ਫ਼ਿਲਮਾਂ ਨੇ ਕਈ ਰਿਕਾਰਡ ਬਣਾਏ। ਇਸ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਸ਼ਾਹਰੁਖ ‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਵੈਸ਼ਨੋ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਸ਼ਾਹਰੁਖ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਉਮੀਦ ਹੈ ਕਿ ਇਹ ਫ਼ਿਲਮ ਬਲਾਕਬਸਟਰ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਬੌਬੀ ਦਿਓਲ ਨੇ ‘ਐਨੀਮਲ’ ਦੇ ਸੀਨ ’ਚ ਰੋਣ ਲਈ ਭਰਾ ਸੰਨੀ ਦਿਓਲ ਦੀ ਮੌਤ ਦੀ ਕੀਤੀ ਕਲਪਨਾ

‘ਡੰਕੀ’ ’ਤੇ ਹੋਵੇਗੀ ਮਾਂ ਵੋਸ਼ਨੋ ਜੀ ਦੀ ਕਿਰਪਾ
‘ਡੰਕੀ’ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ ਤੇ ਇਹ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਵੀ ਹਨ। ਫ਼ਿਲਮ ਦਾ ਬਜਟ 120 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ‘ਡੰਕੀ’ ਦਾ ਮੁਕਾਬਲਾ ਬਾਕਸ ਆਫਿਸ ’ਤੇ ਪ੍ਰਭਾਸ ਤੇ ਪ੍ਰਸ਼ਾਂਤ ਨੀਲ ਦੀ ਫ਼ਿਲਮ ‘ਸਾਲਾਰ’ ਨਾਲ ਹੋਵੇਗਾ। ਇਸ ਫ਼ਿਲਮ ਨਾਲ ਸ਼ਾਹਰੁਖ ਪਹਿਲੀ ਵਾਰ ਰਾਜਕੁਮਾਰ ਹਿਰਾਨੀ ਨਾਲ ਕੰਮ ਕਰ ਰਹੇ ਹਨ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita