ਅਲਵਿਦਾ ਮਿਲਖਾ ਸਿੰਘ, ਸ਼ਾਹਰੁਖ ਖ਼ਾਨ ਤੇ ਪ੍ਰਿਯੰਕਾ ਚੋਪੜਾ ਸਣੇ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

06/19/2021 12:31:02 PM

ਮੁੰਬਈ : ਉੱਡਣੇ ਸਿੱਖ ਦੇ ਨਾਂ ਤੋਂ ਮਸ਼ਹੂਰ ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਰਹੇ। ਮਿਲਖਾ ਸਿੰਘ ਨੇ 91 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਮਿਲਖਾ ਸਿੰਘ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਉੱਥੇ ਹੁਣ ਮਿਲਖਾ ਸਿੰਘ ਦੇ ਦਿਹਾਂਤ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੋਵਿਡ-19 ਤੋਂ ਬਾਅਦ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮਿਲਖਾ ਸਿੰਘ ਦੀ ਹਾਲਤ ਗੰਭੀਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

 

ਮਿਲਖਾ ਸਿੰਘ ਦੇ ਦਿਹਾਂਤ 'ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ਼ ਖ਼ਾਨ, ਅਭਿਨੇਤਰੀਆਂ ਤਾਪਸੀ ਪਨੂੰ, ਰਵੀਨਾ ਟੰਡਨ ਅਤੇ ਪ੍ਰਿਅੰਕਾ ਚੋਪੜਾ ਸਮੇਤ ਹੋਰ ਬਾਲੀਵੁੱਡ ਸਿਤਾਰਿਆਂ ਨੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

 

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਟਵਿੱਟਰ 'ਤੇ ਲਿਖਿਆ, 'ਉੱਡਣਾ ਸਿੱਖ ਹੁਣ ਵਿਅਕਤੀਗਤ ਰੂਪ 'ਚ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਵਿਰਾਸਤ ਬੇਜੋੜ ਰਹੇਗੀ.. ਮੇਰੇ ਲਈ ਇਕ ਪ੍ਰਰੇਣਾ... ਲੱਖਾਂ ਲੋਕਾਂ ਲਈ ਪ੍ਰਰੇਣਾ। ਮਿਲਖਾ ਸਿੰਘ ਸਰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।'

 

ਤਾਪਸੀ ਪਨੂੰ ਨੇ ਵੀ ਮਿਲਖਾ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਹਾਰਟ ਬਰੇਕ ਦਾ ਇਕ ਇਮੋਟਿਕਾਨ ਵੀ ਪੋਸਟ ਕੀਤਾ।

 

 

ਪ੍ਰਿਅੰਕਾ ਚੋਪੜਾ ਨੇ ਮਿਲਖਾ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਲਿਖਿਆ, 'ਤੁਹਾਡੀ ਗਰਮਜੋਸ਼ੀ ਅਤੇ ਸਵਾਗਤ ਨੇ ਸਾਡੀ ਪਹਿਲੀ ਮੁਲਾਕਾਤ ਨੂੰ ਸਪੈਸ਼ਲ ਬਣਾ ਦਿੱਤਾ ਸੀ। ਮੈਂ ਤੁਹਾਡੇ ਤੋਂ ਬਹੁਤ ਪ੍ਰੇਰਿਤ ਹਾਂ। ਤੁਹਾਡੀ ਨਿਮਰਤਾ ਤੋਂ ਪ੍ਰਭਾਵਿਤ ਹਾਂ। ਸਾਡੇ ਦੇਸ਼ ਲਈ ਤੁਹਾਡੇ ਯੋਗਦਾਨ ਤੋਂ ਪ੍ਰਭਾਵਿਤ ਹਾਂ। ਓਮ ਸ਼ਾਂਤੀ ਮਿਲਖਾ ਜੀ। ਪਰਿਵਾਰ ਲਈ ਪਿਆਰ ਅਤੇ ਪ੍ਰਾਰਥਨਾ।'    

 

ਅਕਸ਼ੈ ਕੁਮਾਰ ਨੇ ਲਿਖਿਆ 'ਇਹ ਸੁਣ ਕੇ ਬਹੁਤ ਦੁਖ਼ ਹੋਇਆ। ਅਜਿਹਾ ਕਿਰਦਾਰ ਜਿਸ ਨੂੰ ਸਕ੍ਰੀਨ 'ਤੇ ਨਾ ਫ਼ਿਲਮਾਉਣ ਲਈ ਮੈਨੂੰ ਹਮੇਸ਼ਾ ਦੁਖ਼ ਰਹੇਗਾ। ਉੱਡਣਾ ਸਿੱਖ ਓਮ ਸਾਂਤੀ'।  

 

 


Aarti dhillon

Content Editor

Related News