ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਐਡਵਾਂਸ ਬੁਕਿੰਗ ’ਚ ਬਣਾ ਰਹੀ ਰਿਕਾਰਡ, ਦਰਸ਼ਕਾਂ ’ਚ ਵੀ ਜਸ਼ਨ

09/03/2023 12:56:26 PM

ਮੁੰਬਈ (ਵਿਸ਼ੇਸ਼)– ਟਰੇਲਰ ਨਾਲ ਦੇਸ਼ ਨੂੰ ਦੀਵਾਨਾ ਬਣਾਉਣ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦੇ ਨਿਰਮਾਤਾਵਾਂ ਨੇ ਐਡਵਾਂਸ ਬੁਕਿੰਗ ਵਿੰਡੋ ਖੋਲ੍ਹ ਦਿੱਤੀ ਤੇ ਫ਼ਿਲਮ ਨੇ ਰਿਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਦੇਸ਼ ਭਰ ਤੋਂ ਐਗਜ਼ੀਬਿਟਰਸ ਦਾ ਕਹਿਣਾ ਹੈ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਤੇ ਜਿਸ ਤਰ੍ਹਾਂ ਨਾਲ ਟਿਕਟਾਂ ਵਿੱਕ ਰਹੀਆਂ ਹਨ, ਉਹ ਇਤਿਹਾਸਕ ਹੈ।

ਐੱਮ. ਏ. ਆਈ. ਦੇ ਪ੍ਰਧਾਨ, ਪੀ. ਵੀ. ਆਰ. ਪਿਕਚਰਜ਼ ਲਿਮਟਿਡ ਦੇ ਸੀ. ਈ. ਓ. ਤੇ ਪੀ. ਵੀ. ਆਰ. ਲਿਮਟਿਡ ਦੇ ਮੁੱਖ ਕਾਰੋਬਾਰ ਯੋਜਨਾ ਤੇ ਰਣਨੀਤੀ ਦੇ ਕਮਲ ਗਿਆਨਚੰਦਾਨੀ ਨੇ ਕਿਹਾ, ‘‘ਐਡਵਾਂਸ ਬੁਕਿੰਗ ਆਊਟਸਟੈਂਡਿੰਗ ਹੈ। ਇਹ ‘ਪਠਾਨ’ ਤੋਂ ਜ਼ਿਆਦਾ ਟ੍ਰੈਕਿੰਗ ਕਰ ਰਿਹਾ ਹੈ। ਇਹ ਇਕ ਸ਼ਾਨਦਾਰ ਸ਼ੁਰੂਆਤ ਲਈ ਤਿਆਰ ਹੈ। ਪਹਿਲਾ ਦਿਨ ਇਤਿਹਾਸਿਕ ਹੋ ਸਕਦਾ ਹੈ।’’

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ‘ਬਾਹੂਬਲੀ 2’ (2017) ਤੇ ‘ਕੇ. ਜੀ. ਐੱਫ਼. 2’ (2022) ਦੇ ਬਰਾਬਰ ਹੈ ਤਾਂ ਉਨ੍ਹਾਂ ਕਿਹਾ, ‘‘ਇਸ ’ਤੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਤੋਂ ਜ਼ਿਆਦਾ ਹੈ।’’ ਆਈਨਾਕਸ ਲੀਜ਼ਰ ਲਿਮਟਿਡ ਦੇ ਮੁੱਖ ਪ੍ਰੋਗਰਾਮਿੰਗ ਅਧਿਕਾਰੀ ਰਾਜਿੰਦਰ ਸਿੰਘ ਜਿਆਲਾ ਨੇ ਕਿਹਾ, ‘‘ਐਡਵਾਂਸ ਬੁਕਿੰਗ ਵਿਲੱਖਣ ਹੈ। ਇਹ ਪੀ. ਵੀ. ਆਰ. ਆਈਨਾਕਸ ’ਚ ਕਿਸੇ ਵੀ ਫ਼ਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਬੜ੍ਹਤ ਹੈ। ਸਵੇਰੇ ਬੁਕਿੰਗ ਖੋਲ੍ਹੀ ਤੇ 12 ਘੰਟਿਆਂ ਤੋਂ ਵੀ ਘੱਟ ਸਮੇਂ ’ਚ 1,25,000 ਤੋਂ ਵੱਧ ਟਿਕਟਾਂ ਵੇਚੀਆਂ।’’

ਡਿਲਾਈਟ ਸਿਨੇਮਾਜ਼ ਨਵੀਂ ਦਿੱਲੀ ਦੇ ਸ਼ਸ਼ਾਂਕ ਰਾਇਜਾਦਾ ਨੇ ਕਿਹਾ, ‘‘ਕਾਫ਼ੀ ਸਮੇਂ ਬਾਅਦ ਅਸੀਂ ਇਸ ਤਰ੍ਹਾਂ ਦੀ ਐਡਵਾਂਸ ਬੁਕਿੰਗ ਵੇਖੀ ਹੈ। ਅਜਿਹਾ ਲੱਗ ਰਿਹਾ ਹੈ ਕਿ ‘ਜਵਾਨ’ ਜ਼ਬਰਦਸਤ ਹਿੱਟ ਹੋਵੇਗੀ। ਇਹ ‘ਗਦਰ 2’ ਤੇ ‘ਪਠਾਨ’ ਤੋਂ ਜ਼ਿਆਦਾ ਐਡਵਾਂਸ ਹੈ।’’

ਇਹ ਖ਼ਬਰ ਵੀ ਪੜ੍ਹੋ : 30 ਸਾਲ ਪੁਰਾਣੀ ਦੁਸ਼ਮਣੀ ਭੁੱਲ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ ਇਕ-ਦੂਜੇ ਨੂੰ ਲਗਾਇਆ ਗਲੇ, ਦੇਖੋ ਵੀਡੀਓ

ਜੈਪੁਰ ਦੇ ਵੱਕਾਰੀ ਸਿੰਗਲ ਸਕਰੀਨ ਥੀਏਟਰ ਰਾਜ ਮੰਦਰ ਦੇ ਕਿਸ਼ੋਰ ਕਾਲਾ ਨੇ ਸਾਂਝਾ ਕੀਤਾ, ‘‘ਐਡਵਾਂਸ ਬੁਕਿੰਗ ਸ਼ਾਨਦਾਰ ਹੈ। ਅਸੀਂ 4 ਦਿਨਾਂ ’ਚ 5000 ਟਿਕਟਾਂ ਵੇਚੀਆਂ ਹਨ। ਪਹਿਲਾਂ ਦਿਨ ਅਸੀਂ ਲਗਭਗ 2500 ਟਿਕਟਾਂ ਵੇਚੀ ਹਨ। ‘ਗਦਰ 2’ ਨੂੰ ਸ਼ੁਰੂਆਤ ’ਚ ਖ਼ਾਸ ਬੜ੍ਹਤ ਨਹੀਂ ਮਿਲੀ। ‘ਪਠਾਨ’ ਬਹੁਤ ਵੱਡੀ ਸੀ ਪਰ ‘ਜਵਾਨ’ ਦੀ ਸੇਲ ‘ਗਦਰ 2’ ਤੇ ‘ਪਠਾਨ’ ਤੋਂ ਵੱਧ ਹੈ।’’

ਵੇਂਕਟ ਪ੍ਰਸਾਦ ਸੀਨੀਅਰ ਮੈਨੇਜਰ ਹੈਦਰਾਬਾਦ ਦੇ ਲੋਕਪ੍ਰਿਯ ਥੀਏਟਰ ਪ੍ਰਸਾਦਸ ਨੇ ਦੱਸਿਆ, ‘‘ਐਡਵਾਂਸ ਸੇਲ ਜ਼ਬਰਦਸਤ ਹੈ। ਅਸੀਂ ਸੀਮਤ ਸ਼ੋਅ ਲਈ ਬੁਕਿੰਗ ਖੋਲ੍ਹੀ। ਘੱਟ ਹੀ ਸਮੇਂ ’ਚ ਸਾਰੇ 8 ਸ਼ੋਅ ਵਿੱਕ ਗਏ। ਐਡਵਾਂਸ ਬੁਕਿੰਗ ਕਿਸੇ ਵੀ ਹਿੰਦੀ ਫ਼ਿਲਮ ਤੋਂ ਜ਼ਿਆਦਾ ਹੈ ਤੇ ਕਾਫ਼ੀ ਤੇਜ਼ ਵੀ। ਵੀਕੈਂਡਸ ਦੇ ਸ਼ੋਅ ਵੀ ਤੇਜ਼ੀ ਨਾਲ ਭਰ ਰਹੇ ਹਨ।’’

‘ਜਵਾਨ’ ਐਟਲੀ ਵਲੋਂ ਨਿਰਦੇਸ਼ਿਤ, ਗੌਰੀ ਖ਼ਾਨ ਵਲੋਂ ਨਿਰਮਿਤ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਿਤ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ। ਇਹ ਫ਼ਿਲਮ 7 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ‘ਜਵਾਨ’ ਦੀ ਐਡਵਾਂਸ ਬੁਕਿੰਗ ਨੇ ਦਰਸ਼ਕਾਂ ਦਾ ਜ਼ਬਰਦਸਤ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਦੀ ਪ੍ਰਤੀਕਿਰਿਆ ਤੋਂ ਪਤਾ ਲੱਗਦਾ ਹੈ ਕਿ ਉਹ ਸੁਪਰਸਟਾਰ ਸ਼ਾਹਰੁਖ ਨੂੰ ਕਿੰਨਾ ਪਿਆਰ ਕਰਦੇ ਹਨ। ਰੂਹ ਨੂੰ ਹਿਲਾ ਦੇਣ ਵਾਲੇ ਗਾਣੇ ਤੇ ਸ਼ਾਨਦਾਰ ਐਕਸ਼ਨ ਨਾਲ ਦਰਸ਼ਕਾਂ ’ਚ ਦੀਵਾਨਗੀ ਵਧਦੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh