#AskSRK : ਸ਼ਾਹਰੁਖ ਖ਼ਾਨ ਅਨੋਖੇ ਜਵਾਬਾਂ ਨਾਲ ਇਕ ਵਾਰ ਮੁੜ ਹਾਸਲ ਕਰ ਰਹੇ ਪ੍ਰਸ਼ੰਸਾ

06/14/2023 10:57:33 AM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਨਾ ਸਿਰਫ਼ ਬਾਲੀਵੁੱਡ ਦੇ ਬਾਦਸ਼ਾਹ ਹਨ, ਸਗੋਂ ਦੁਨੀਆ ਭਰ ਦੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਵੀ ਰਾਜ ਕਰਦੇ ਹਨ। ਸ਼ਾਹਰੁਖ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਸੁਪਰਸਟਾਰ ਸ਼ਾਹਰੁਖ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਨਾਲ ਕਿਵੇਂ ਜੁੜਨਾ ਹੈ।

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ

ਇਸ ਦਾ ਇਕ ਵੱਡਾ ਸਬੂਤ ‘#AskSRK’ ਸੈਸ਼ਨ ਹੈ, ਜੋ ਉਹ ਹਰ ਮਹੀਨੇ ਟਵਿਟਰ ’ਤੇ ਆਪਣੇ ਪ੍ਰਸ਼ੰਸਕਾਂ ਲਈ ਆਯੋਜਿਤ ਕਰਦੇ ਹਨ। ਇਸ ਦੌਰਾਨ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਮਜ਼ਾਕੀਆ ਤੇ ਦਿਲਚਸਪ ਤਰੀਕੇ ਨਾਲ ਦਿੱਤੇ। ਸ਼ਾਹਰੁਖ ਦੇ ਇਹ ਜਵਾਬ ਮਜ਼ਾਕੀਆ ਹੀ ਨਹੀਂ, ਸਗੋਂ ਸੈਂਸ ਆਫ ਹਿਊਮਰ ਨਾਲ ਵੀ ਭਰਪੂਰ ਹਨ।

ਸੁਪਰਸਟਾਰ ਨੇ ਹਾਲ ਹੀ ’ਚ ਇਕ ਨਵੇਂ ਸੈਸ਼ਨ ਦਾ ਆਯੋਜਨ ਕੀਤਾ ਤੇ ਉਨ੍ਹਾਂ ਦੇ ਜਵਾਬ ਫਿਰ ਤੋਂ ਹਰ ਜਗ੍ਹਾ ਛਾਏ ਹਨ। ਇਕ ਟਵਿਟਰ ਯੂਜ਼ਰ ਨੇ ਉਨ੍ਹਾਂ ਦੇ ਸ਼ਾਮ ਦੇ ਪਲਾਨ ਬਾਰੇ ਪੁੱਛਿਆ, ਜਿਸ ’ਤੇ ਅਦਾਕਾਰ ਨੇ ਜਵਾਬ ਦਿੱਤਾ ਕਿ ਸੋਚ ਰਿਹਾ ਹਾਂ ਕਿ ਐਟਲੀ ਨਾਲ ‘ਜਵਾਨ’ ਦੇਖਾਂਗਾ। ਇਕ ਯੂਜ਼ਰ ਨੇ ਪੁੱਛਿਆ ਕਿ ‘ਡੰਕੀ’ ਜਾਂ ‘ਜਵਾਨ’ ’ਚੋਂ ਕਿਹੜੀ ਸਰੀਰਕ ਤੌਰ ’ਤੇ ਚੁਣੌਤੀਪੂਰਨ ਰਹੀ। ਉਨ੍ਹਾਂ ਨੇ ਜਵਾਬ ਦਿੱਤਾ ‘ਜਵਾਨ’ ਫਾਰ ਸ਼ਿਓਰ ਲਾਟਸ ਆਫ ਐਕਸ਼ਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh