ਪੁੱਤਰ ਮਯੰਕ ਅਤੇ ਨੂੰਹ ਸਨਾਹ ''ਤੇ ਸੀਮਾ ਪਾਹਵਾ ਨੇ ਲੁਟਾਇਆ ਪਿਆਰ, ਪੋਸਟ ਸਾਂਝੀ ਕਰ ਆਖੀ ਇਹ ਗੱਲ

03/04/2022 4:45:26 PM

ਮੁੰਬਈ- ਅਦਾਕਾਰ ਸ਼ਾਹਿਦ ਕਪੂਰ ਦੀ ਸੌਤੇਲੀ ਭੈਣ ਸਨਾਹ ਕਪੂਰ 2 ਮਾਰਚ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਸਨਾਹ ਦਾ ਵਿਆਹ ਅਦਾਕਾਰਾ ਸੀਮਾ ਪਾਹਵਾ ਦੇ ਪੁੱਤਰ ਮਯੰਕ ਪਾਹਵਾ ਨਾਲ ਹੋਇਆ ਹੈ। ਸਨਾਹ ਅਤੇ ਮਯੰਕ ਦਾ ਵਿਆਹ ਮਹਾਬਲੇਸ਼ਵਰ 'ਚ ਹੋਇਆ। ਵਿਆਹ 'ਚ ਪਰਿਵਾਰ ਦੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਹਾਲ ਹੀ 'ਚ ਸੀਮਾ ਪਾਹਵਾ ਨੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਜੋੜੇ ਦੇ ਨਾਂ ਖੂਬਸੂਰਤ ਨੋਟ ਲਿਖਿਆ ਹੈ। 


ਤਸਵੀਰਾਂ 'ਚ ਸਨਾਹ ਅਤੇ ਮਯੰਕ ਇਕੱਠੇ ਪੋਜ਼ ਦੇ ਰਹੇ ਹਨ। ਦੋਵੇਂ ਇਕੱਠੇ ਕਾਫੀ ਸੁੰਦਰ ਲੱਗ ਰਹੇ ਹਨ। ਇਕ ਤਸਵੀਰ 'ਚ ਸੀਮਾ ਵੀ ਪੁੱਤਰ ਮਯੰਕ ਦੇ ਨਾਲ ਨਜ਼ਰ ਆ ਰਹੀ ਹੈ। ਦੋਵੇਂ ਮਾਂ-ਪੁੱਤ ਕਾਫੀ ਖੁਸ਼ ਲੱਗ ਰਹੇ ਹਨ।

 
ਤਸਵੀਰ ਸਾਂਝੀ ਕਰਦੇ ਹੋਏ ਸੀਮਾ ਨੇ ਲਿਖਿਆ-'ਮੇਰੇ ਜੀਵਨ 'ਚ ਸਭ ਤੋਂ ਖੁਸ਼ੀ ਦਾ ਦਿਨ। ਭਗਵਾਨ ਤੁਹਾਨੂੰ ਦੋਵਾਂ ਨੂੰ ਪਿਆਰ ਕਰੇ ਅਤੇ ਇਹ ਘੋਸ਼ਣਾ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਪੁੱਤਰ ਮਯੰਕ ਪਾਹਵਾ ਅਤੇ ਸਨਾਹ ਕਪੂਰ ਨੇ ਵਿਆਹ ਕਰ ਲਿਆ ਹੈ, ਤਾਂ ਬਹੁਤ ਖੁਸ਼ @ Sanahkapur15 @mayankpahwa_13 @manukritip @manoj__pahwa429 #ਖੁਸ਼ੀ #ਪੈਸਾ #ਪਿਆਰ #ਜੀਵਨ #ਤਿਉਹਾਰ'।


ਦੱਸ ਦੇਈਏ ਕਿ ਸਨਾਹ ਪੰਕਜ ਕਪੂਰ ਦੀ ਦੂਜੀ ਪਤਨੀ ਸੁਪ੍ਰਿਯਾ ਪਾਠਕ ਦੀ ਧੀ ਹੈ। ਜਦੋਂਕਿ ਸ਼ਾਹਿਦ ਕਪੂਰ ਪੰਕਜ ਅਤੇ ਨੀਲਿਮਾ ਅਜ਼ੀਮ ਦਾ ਪੁੱਤਰ ਹੈ। ਸ਼ਾਹਿਦ ਨੇ ਵੀ ਭੈਣ ਦੇ ਨਾਲ ਤਸਵੀਰ ਸਾਂਝੀ ਕੀਤੀ ਅਤੇ ਇਸ ਦੇ ਨਾਲ ਲਿਖਿਆ ਕਿ-'ਕਿੰਝ ਸਮਾਂ ਬੀਤ ਗਿਆ ਅਤੇ ਛੋਟੀ ਜਿਹੀ ਬਿੱਟੋ ਹੁਣ ਦੁਲਹਨ ਬਣ ਗਈ। ਸਭ ਬਹੁਤ ਜਲਦੀ ਵੱਡੇ ਹੋ ਗਏ ਮੇਰੀ ਛੋਟੀ ਭੈਣ...ਇਕ ਖੂਬਸੂਰਤ ਚੈਪਟਰ ਦੀ ਭਾਵੁਕ ਸ਼ੁਰੂਆਤ'।

Aarti dhillon

This news is Content Editor Aarti dhillon