''ਭੁਜ: ਦਿ ਪ੍ਰਾਈਡ ਆਫ ਇੰਡੀਆ'' ਦਾ ਦੂਜਾ ਟਰੇਲਰ ਰਿਲੀਜ਼, ਅਜੇ ਦੇਵਗਨ ਨਾਲ ਖ਼ਾਸ ਅੰਦਾਜ਼ ''ਚ ਦਿਸੇ ਐਮੀ ਵਿਰਕ

08/03/2021 3:15:30 PM

ਮੁੰਬਈ (ਬਿਊਰੋ) - ਚੀਰਾਂ ਤੋਂ ਉਡੀਕੀ ਜਾ ਰਹੀ ਬਾਲੀਵੁੱਡ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦਾ ਦੂਸਰਾ ਟਰੇਲਰ ਵੀ ਅੱਜ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਆਜ਼ਾਦੀ ਦਿਹਾੜੇ ਦੇ ਖ਼ਾਸ ਮੌਕੇ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਦਾ ਦੂਸਰਾ ਟਰੇਲਰ ਇੱਕ ਮਿੰਟ ਦਾ ਹੈ, ਜਿਸ 'ਚ ਕਹਾਣੀ ਲਗਪਗ ਦੱਸ ਦਿੱਤੀ ਗਈ ਹੈ। ਇਸ ਫ਼ਿਲਮ 'ਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ '83' ਤੋਂ ਪਹਿਲਾ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨਗੇ।

ਦੱਸ ਦਈਏ ਕਿ ਸਾਲ 1971 ਦੀ ਇੰਡੀਆ-ਪਾਕਿਸਤਾਨ ਲੜਾਈ ਦੌਰਾਨ ਪਾਕਿਸਤਾਨ ਨੇ 'ਭੁਜ' ਏਅਰਬੇਸ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ IAF Squadron leader ਵਿਜੈ ਕਰਨਿਕ ਨੇ 300 ਲੋਕਲ ਮਹਿਲਾਵਾਂ ਨਾਲ ਮਿਲ ਕੇ ਜਲਦ ਏਅਰਬੇਸ ਨੂੰ ਤਿਆਰ ਕੀਤਾ। ਇੰਡੀਅਨ ਏਅਰਫੋਰਸ ਨੇ ਫਿਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸ ਘਟਨਾ 'ਤੇ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਬਣਾਈ ਗਈ ਹੈ। ਫ਼ਿਲਮ ਦਾ ਡਾਇਲਾਗਸ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। "ਮੈਂ ਜੀਤਾ ਹੂੰ ਮਰਨੇ ਕੇ ਲੀਏ, ਮੇਰਾ ਨਾਮ ਹੈ ਸਿਪਾਹੀ।" ਇੰਡੀਅਨ ਆਰਮੀ ਦੀ ਬਹਾਦੁਰੀ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਫ਼ਿਲਮ 13 ਅਗਸਤ ਨੂੰ OTT 'ਤੇ ਰਿਲੀਜ਼ ਹੋਵੇਗੀ। ਡਿਜ਼ਨੀ ਪਲੱਸ ਹੌਟਸਟਾਰ ਫ਼ਿਲਮ ਦਾ ਪ੍ਰੀਮਿਅਰ ਕਰੇਗਾ। ਇਸ ਫ਼ਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ, ਨੋਰਾ ਫਤੇਹੀ, ਸ਼ਰਦ ਕੇਲਕਰ, ਇਹਾਨਾ ਢਿੱਲੋਂ ਤੇ ਐਮੀ ਵਿਰਕ ਨਜ਼ਰ ਆਉਣਗੇ। ਐਮੀ '83' ਤੋਂ ਪਹਿਲਾ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਨਾਲ ਬਾਲੀਵੁੱਡ ਡੈਬਿਊ ਕਰਨਗੇ।

ਇਥੇ ਵੇਖੋ ਐਮੀ ਵਿਰਕ ਦੀ ਫ਼ਿਲਮ ਦਾ ਟਰੇਲਰ-

ਦੱਸਣਯੋਗ ਹੈ ਕਿ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ਵੀ ਇਸ ਫ਼ਿਲਮ 'ਚ ਖ਼ਾਸ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਅਜੇ ਵਲੋਂ ਸ਼ੇਅਰ ਕੀਤੇ ਮੋਸ਼ਨ ਪੋਸਟਰ 'ਚ ਅਜੇ, ਸੋਨਾਕਸ਼ੀ ਅਤੇ ਸੰਜੇ ਦੱਤ ਦੇ ਨਾਲ ਪੰਜਾਬੀ ਕਲਾਕਾਰ ਐਮੀ ਵਿਰਕ ਦਾ ਲੁੱਕ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਮੀ ਦੀ ਪਹਿਲੀ ਬਾਲੀਵੁੱਦ ਫ਼ਿਲਮ '83' ਨਹੀਂ ਸਗੋਂ ਹੁਣ 'ਭੁਜ' ਹੋਵੇਗੀ।
ਅਜੇ ਦੇਵਗਨ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜੋ ਸਿੱਧੇ ਤੌਰ 'ਤੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ। ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦੀ ਰਿਲੀਜ਼ ਦੀ ਤਰੀਕ ਜਾਰੀ ਕੀਤੀ ਹੈ। 

sunita

This news is Content Editor sunita