ਅਮਰੀਕਾ ’ਚ SC ਨੇ ਗਰਭਪਾਤ ਦਾ ਅਧਿਕਾਰ ਕੀਤਾ ਖ਼ਤਮ, ਦਿਵਯੰਕਾ ਨੇ ਕਿਹਾ- ‘ਔਰਤਾਂ ਨੂੰ ਹੋਣਾ ਚਾਹੀਦਾ...’

06/25/2022 6:11:25 PM

ਬਾਲੀਵੁੱਡ ਡੈਸਕ: ਦਿਵਯੰਕਾ ਤ੍ਰਿਪਾਠੀ ਟੀ.ਵੀ. ਇੰਡਸਟਰੀ ਦੀ ਮਸ਼ਹੂਰ  ਅਦਾਕਾਰਾ ’ਚੋਂ ਇਕ ਹੈ। ਜੋ ਆਪਣੇ ਕੰਮ ਅਤੇ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ’ਚ ਰਹਿੰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਵਿਵਾਦਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ਵੱਲੋਂ ਸੁਪਰੀਮ ਕੋਰਟ ਅਮਰੀਕਾ ’ਚ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰਨ ਦੀ ਖ਼ਬਰ ’ਤੇ ਦਿਵਯੰਕਾ ਨੇ ਇਕ ਜ਼ਬਰਦਸਤ ਟਵੀਟ ਕੀਤਾ ਹੈ, ਜੋ ਇੰਟਰਨੈੱਟ ’ਤੇ ਆਉਂਦੇ ਹੀ ਕਾਫ਼ੀ ਵਾਇਰਲ ਹੋ ਗਿਆ।

ਦਿਵਯੰਕਾ ਤ੍ਰਿਪਾਠੀ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਔਰਤਾਂ ਨੂੰ ਫ਼ੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਹ ਹੱਕ ਲੈਣ ਲਈ ਔਰਤਾਂ ਨੇ ਕਈ ਸਾਲਾਂ ਤੱਕ ਸੰਘਰਸ਼ ਕੀਤਾ ਸੀ। ਔਰਤਾਂ ਭਾਵੇਂ ਜਾਤੀ ਜਾਂ ਰਾਸ਼ਟਰ ਦੀਆਂ ਹੋਣ, ਅਸੀਂ ਇਕ ਹਾਂ ਅਤੇ ਔਰਤਾਂ ਨੂੰ ਫ਼ੈਸਲੇ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ।’

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਦਿਵਯੰਕਾ ਨੇ ਇਸ ਟਵੀਟ ’ਤੇ ਯੂਜ਼ਰਸ ਖੁੱਲ੍ਹ ਕੇ ਅਦਾਕਾਰਾ ਨੂੰ ਸਪੋਰਟ ਕਰਕੇ ਕਹਿ ਰਹੇ ਹਨ ਕਿ ਫ਼ੈਸਲਾ ਸਾਰੀਆਂ ਔਰਤਾਂ ਦੇ ਖ਼ਿਲਾਫ਼ ਹੈ।

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਦਰਅਸਲ ਅਮਰੀਕਾ ’ਚ ਗਰਭਪਾਤ ਕੇਸ ਕਾਫ਼ੀ ਵਧ ਗਏ ਹਨ। ਇਸ ਲਈ ਸੁਪਰੀਮ ਕੋਰਟ ਨੇ 50 ਸਾਲ ਪਹਿਲਾਂ ਦੇ ਰੋਅ ਵਰਸੇਜ ਵੇਡ ਫ਼ੈਸਲੇ ਨੂੰ ਪਲਟ ਦਿੱਤਾ ਹੈ ਅਤੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਹੈ।

Anuradha

This news is Content Editor Anuradha