ਹੁਣ ਐਮੀ ਵਿਰਕ ਨਾਲ ਨਜ਼ਰ ਆਵੇਗੀ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ, ਸਾਹਮਣੇ ਆਈ ਪਹਿਲੀ ਝਲਕ

03/27/2021 6:35:20 PM

ਚੰਡੀਗੜ੍ਹ (ਬਿਊਰੋ) : ਪ੍ਰਸਿੱਧ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਜਲਦ ਹੀ ਅਦਾਕਾਰ ਤੇ ਗਾਇਕ ਐਮੀ ਵਿਰਕ ਨਾਲ ਨਜ਼ਰ ਆਉਣ ਵਾਲੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਐਮੀ ਵਿਰਕ ਨਾਲ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਗੀਤ ਨੂੰ ‘ਖੱਬੀ ਸੀਟ’ ਨਾਂ ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਐਮੀ ਵਿਰਕ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ, ਜਿਸ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ। ਇਸ ਗੀਤ ਦਾ ਮਿਊਜ਼ਿਕ ਬੀਟੂਗੈਦਰ ਵਲੋਂ ਤਿਆਰ ਕੀਤਾ ਜਾ ਰਿਹਾ ਹੈ। 

PunjabKesari
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਕਈ ਗਾਇਕਾਂ ਨਾਲ ਗੀਤ ਕਰ ਚੁੱਕੀ ਹੈ ਪਰ ਐਮੀ ਵਿਰਕ ਨਾਲ ਉਨ੍ਹਾਂ ਦਾ ਇਹ ਪਹਿਲਾ ਗੀਤ ਹੈ। ਸਵਰਗਵਾਸੀ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਆਪਣੇ ਦਮ ‘ਤੇ ਪਛਾਣ ਬਣਾਈ ਹੈ। ਜਲਦ ਹੀ ਉਹ ਇਕ ਫ਼ਿਲਮ ‘ਚ ਅਦਾਕਾਰੀ ਕਰਦੀ ਵੀ ਨਜ਼ਰ ਆਵੇਗੀ। 

PunjabKesari
ਦੱਸਣਯੋਗ ਹੈ ਕਿ ਗਾਇਕ ਪ੍ਰਭ ਗਿੱਲ ਨਾਲ ਸਵੀਤਾਜ ਬਰਾੜ ਦਾ ਕੁਝ ਸਮਾਂ ਪਹਿਲਾਂ ਗੀਤ ਆਇਆ ਸੀ, ਜਿਸ ਨੂੰ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਉਹ ਐਮੀ ਵਿਰਕ ਨਾਲ ਗੀਤ ‘ਖੱਬੀ ਸੀਟ’ ‘ਚ ਨਜ਼ਰ ਆਵੇਗੀ। ਵੇਖਣਾ ਇਹ ਹੈ ਕਿ ਐਮੀ ਵਿਰਕ ਤੇ ਸਵੀਤਾਜ ਬਰਾੜ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ। ਐਮੀ ਵਿਰਕ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਨ, ਜਿਨ੍ਹਾਂ ਦੀ ਹਰ ਇਕ ਫ਼ਿਲਮ ਅਤੇ ਗੀਤ ਨੂੰ ਦਰਸ਼ਕਾਂ ਵਲੋਂ ਪੂਰਾ ਸਹਿਯੋਗ ਮਿਲਦਾ ਹੈ। 


sunita

Content Editor

Related News