ਦੁਨੀਆ ਭਰ ’ਚ ਰਿਲੀਜ਼ ਹੋਈ ਐਮੀ, ਸਰਗੁਣ ਤੇ ਨਿਮਰਤ ਦੀ ਫ਼ਿਲਮ ‘ਸੌਂਕਣ ਸੌਂਕਣੇ’

05/13/2022 10:18:20 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫ਼ਿਲਮ ’ਚ ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਤੇ ਰਵਿੰਦਰ ਮੰਡ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ਨੂੰ ਨਾਦ ਸਟੂਡੀਓਜ਼, ਡ੍ਰੀਮੀਯਾਤਾ ਪ੍ਰਾਈਵੇਟ ਲਿਮਟਿਡ ਤੇ ਜੇ. ਆਰ. ਪ੍ਰੋਡਕਸ਼ਨ ਹਾਊਸ ਵਲੋਂ ਬਣਾਇਆ ਗਿਆ ਹੈ।

ਫ਼ਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਮਿਲ ਰਹੇ ਪਿਆਰ ਤੋਂ ਸਾਫ ਦੇਖਿਆ ਜਾ ਰਿਹਾ ਹੈ। ਫੈਮਿਲੀ ਡਰਾਮਾ ਹੋਣ ਕਾਰਨ ਇਸ ਪ੍ਰਤੀ ਪਰਿਵਾਰਾਂ ’ਚ ਵੀ ਖਿੱਚ ਪੈਦਾ ਕਰ ਦਿੱਤੀ ਹੈ ਤੇ ਅਜਿਹੀਆਂ ਫ਼ਿਲਮਾਂ ਨੂੰ ਦੇਖਣ ਦਾ ਦੁੱਗਣਾ ਮਜ਼ਾ ਵੀ ਪਰਿਵਾਰ ਨਾਲ ਬੈਠ ਕੇ ਆਉਂਦਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਫ਼ਿਲਮ ਦੇ ਟਰੇਲਰ ਤੋਂ ਇਸ ਦੀ ਕਹਾਣੀ ’ਤੇ ਚਾਣਨਾ ਪਾਇਆ ਗਿਆ ਹੈ। ਸਰਗੁਣ ਮਹਿਤਾ ਐਮੀ ਵਿਰਕ ਦੀ ਪਹਿਲੀ ਘਰਵਾਲੀ ਹੈ, ਜਿਸ ਦੇ ਬੱਚਾ ਨਹੀਂ ਹੋ ਰਿਹਾ। ਇਸ ਦੇ ਚਲਦਿਆਂ ਸਰਗੁਣ ਆਪਣੀ ਭੈਣ ਨਿਮਰਤ ਨਾਲ ਐਮੀ ਵਿਰਕ ਨੂੰ ਦੂਜਾ ਵਿਆਹ ਕਰਵਾਉਣ ਦੀ ਸਲਾਹ ਦਿੰਦੀ ਹੈ। ਹਾਲਾਂਕਿ ਵਿਆਹ ਤੋਂ ਬਾਅਦ ਸਰਗੁਣ ਤੇ ਨਿਮਰਤ ’ਚ ਕਿਵੇਂ ਨੋਕ-ਝੋਕ ਹੁੰਦੀ ਹੈ ਤੇ ਕਹਾਣੀ ਅੱਗੇ ਕੀ ਮੋੜ ਲਵੇਗੀ, ਇਹ ਤਾਂ ਫ਼ਿਲਮ ’ਚ ਹੀ ਦੇਖਣ ਨੂੰ ਮਿਲੇਗਾ।

ਨੋਟ– ਤੁਸੀਂ ਇਸ ਫ਼ਿਲਮ ਨੂੰ ਦੇਖਣ ਜਾ ਰਹੇ ਹੋ ਜਾਂ ਨਹੀਂ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh