ਆਖ਼ਿਰ ਕਿਉਂ ਸੋਮਿਆ ਟੰਡਨ ਨੇ ਛੱਡਿਆ ''ਭਾਭੀ ਜੀ ਘਰ ਪਰ ਹੈ'' ਸ਼ੋਅ, ਜਾਣੋ ਕੀ ਹੈ ਵਜ੍ਹਾ

08/21/2020 4:41:29 PM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਟੀ. ਵੀ. ਸੀਰੀਅਲ 'ਭਾਭੀ ਜੀ ਘਰ ਪਰ ਹੈ' ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। 'ਗੋਰੀ ਮੈਮ' ਨਾਂ ਨਾਲ ਮਸ਼ਹੂਰ ਹੋਈ ਟੀ. ਵੀ. ਅਦਾਕਾਰਾ ਸੋਮਿਆ ਟੰਡਨ ਹੁਣ ਇਸ ਸ਼ੋਅ 'ਚ ਨਜ਼ਰ ਨਹੀਂ ਆਵੇਗੀ। ਗੋਰੀ ਮੈਮ ਨੇ ਸੀਰੀਆ ਛੱਡਣ ਦਾ ਮਨ ਬਣਾ ਲਿਆ ਹੈ। ਬੀਤੇ ਕਈ ਦਿਨਾਂ ਤੋਂ ਇਹ ਚਰਚਾ ਸੀ ਕਿ ਸੋਮਿਆ ਟੰਡਨ ਸ਼ੋਅ ਛੱਡਣ ਵਾਲੀ ਹੈ ਪਰ ਜਾਂ ਮੇਕਰਜ਼ ਵੱਲੋਂ ਇਸ ਖ਼ਬਰ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਹੋਈ ਸੀ ਪਰ ਹੁਣ ਖ਼ੁਦ ਗੋਰੀ ਮੈਮ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਹੁਣ ਇਸ ਸ਼ੋਅ 'ਚ ਕੰਮ ਨਹੀਂ ਕਰੇਗੀ। ਭਾਵ ਹੁਣ ਗੋਰੀ ਮੈਮ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਘੱਟ ਤੋਂ ਘੱਟ ਇਸ ਸੀਰੀਅਲ 'ਚ ਤਾਂ ਫ਼ਿਲਹਾਲ ਨਹੀਂ ਦੇਖ ਸਕਣਗੇ।

ਸੋਮਿਆ ਆਪਣੇ ਨਿੱਜੀ ਕਾਰਨਾਂ ਦੀ ਵਜ੍ਹਾ ਨਾਲ ਇਸ ਸੀਰੀਅਲ ਦਾ ਸਾਥ ਛੱਡ ਰਹੀ ਹੈ। Bombay Times ਨਾਲ ਹੋਈ ਗੱਲਬਾਤ 'ਚ ਅਦਾਕਾਰਾ ਨੇ ਦੱਸਿਆ, 'ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਆਪਣਾ Contract Renew ਨਹੀਂ ਕਰਵਾਉਗੀ। ਕੱਲ੍ਹ ਭਾਵ 21 ਅਗਸਤ ਨੂੰ ਮੇਰੀ ਸ਼ੂਟਿੰਗ ਦਾ ਆਖ਼ਰੀ ਦਿਨ ਹੋਵੇਗਾ। ਹੁਣ ਲੋਕ ਇਹ ਅੰਦਾਜ਼ਾ ਲਗਾਉਣਾ ਬੰਦ ਕਰ ਸਕਦੇ ਹਨ ਕਿ ਮੈਂ ਸ਼ੋਅ ਜਾਰੀ ਰੱਖਾਗੀ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੋਮਿਆ ਦਾ Hair dresser ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਖ਼ਬਰਾਂ ਆਉਣ ਲੱਗੀਆਂ ਕਿ ਜਲਦ ਸੋਮਿਆ ਵੀ ਸ਼ੋਅ ਛੱਡ ਸਕਦੀ ਹੈ ਪਰ ਖ਼ਬਰਾਂ 'ਤੇ ਕਿਸੇ ਦਾ ਵੀ ਆਧਿਕਾਰਿਕ ਬਿਆਨ ਨਹੀਂ ਸੀ। ਖ਼ਬਰਾਂ ਤਾਂ ਇਹ ਵੀ ਹਨ ਕਿ ਸੋਮਿਆ ਦੀ ਥਾਂ ਇਸ ਸ਼ੋਅ 'ਚ 'ਕਾਂਟਾ ਲੱਗਾ' ਅਦਾਕਾਰਾ ਸ਼ੇਫਾਲੀ ਜਰੀਵਾਲਾ ਲੈ ਸਕਦੀ ਹੈ।

sunita

This news is Content Editor sunita